ਹਿਮਾਚਲ ''ਚ ਕਈ ਥਾਵਾਂ ''ਤੇ EVM ''ਚ ਖਰਾਬੀ, ਦੇਰੀ ਨਾਲ ਸ਼ੁਰੂ ਹੋਈ ਵੋਟਿੰਗ
Sunday, May 19, 2019 - 08:45 AM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕਈ ਪੋਲਿੰਗ ਬੂਥਾਂ 'ਤੇ ਈ. ਵੀ. ਐੱਮ. 'ਚ ਖਰਾਬੀ ਹੋਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਕ ਸੋਲਨ ਸ਼ਹਿਰ ਦੇ ਬੂਥ ਨੰਬਰ 80 ਕੁੰਜ ਵਿਲਾ 'ਚ ਈ. ਵੀ. ਐੱਮ. ਖਰਾਬ ਹੋਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਇਸ ਦੇ ਨਾਲ ਹੀ ਊਨਾ ਦੇ ਵਾਰਡ ਨੰਬਰ 6, ਬੀ. ਬੀ. ਐੱਨ. ਦੀ ਗ੍ਰਾਮ ਪੰਚਾਇਤ ਨੰਦਪੁਰ ਅਤੇ ਮੰਡੀ ਜ਼ਿਲੇ 'ਚ 20 ਤੋਂ ਜ਼ਿਆਦਾ ਮਸ਼ੀਨਾਂ ਖਰਾਬ ਹੋਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ।
ਇਸ ਤੋਂ ਇਲਾਵਾ ਕੁੱਲੂ ਜ਼ਿਲੇ ਦੇ ਬੰਜਾਰ ਸਥਿਤ ਸਰਾਈ ਪੋਲਿੰਗ ਕੇਂਦਰ 'ਤੋ ਵੋਟਰਾ ਦੀ ਲੰਬੀ ਕਤਾਰ ਲੱਗ ਗਈ ਹੈ ਪਰ ਈ. ਵੀ. ਐੱਮ. 'ਚ ਖਰਾਬੀ ਹੋਣ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਦੂਨ ਦੇ ਪੋਲਿੰਗ ਕੇਂਦਰ ਗੁਰੂਮਾਜਰਾ 57 ਅਤੇ ਚੰਬਾ ਜ਼ਿਲੇ ਦੇ 2 ਬੂਥਾਂ 'ਤੇ ਵੀ ਈ. ਵੀ. ਐੱਮ. ਖਰਾਬ ਹੋਣ ਕਾਰਨ ਲੋਕਾਂ ਨੂੰ ਕਾਫੀ ਸਮਾਂ ਲਾਈਨਾਂ 'ਚ ਖੜ੍ਹਨਾ ਪਿਆ।