ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ
Saturday, Mar 16, 2024 - 05:04 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਨੂੰ ਲੈ ਕੇ ਉਡੀਕ ਹੁਣ ਖ਼ਤਮ ਹੋ ਗਈ ਹੈ। ਚੋਣ ਕਮਿਸ਼ਨ ਦੀ ਚੋਣਾਂ ਦੀਆਂ ਤਾਰੀਖ਼ਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 18ਵੀਂ ਲੋਕ ਸਭਾ ਲਈ ਚੋਣ ਕਮਿਸ਼ਨ ਚੋਣਾਂ ਲਈ ਤਿਆਰ ਹੈ। 7 ਪੜਾਵਾਂ 'ਚ ਵੋਟਿੰਗ ਹੋਵੇਗੀ। 4 ਜੂਨ ਨੂੰ ਨਤੀਜੇ ਆਉਣਗੇ। ਚੋਣ ਕਮਿਸ਼ਨਰ ਮੁਤਾਬਕ 97 ਕਰੋੜ ਵੋਟਰ ਵੋਟਾਂ ਪਾਉਣਗੇ। 10.5 ਲੱਖ ਪੋਲਿੰਗ ਸਟੇਸ਼ਨ ਹੋਣਗੇ, ਜਦਕਿ 55 ਲੱਖ EVM ਦਾ ਇਸਤੇਮਾਲ ਕੀਤਾ ਜਾਵੇਗਾ।
ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ
ਚੋਣ ਕਮਿਸ਼ਨ ਮੁਤਾਬਕ 85 ਸਾਲ ਤੋਂ ਵੱਧ ਉਮਰ ਦੇ ਸਾਰੇ ਵੋਟਰ ਜਾਂ ਦਿਵਿਯਾਂਗ ਵੋਟਰ ਦੇ ਘਰ ਫਾਰਮ ਭੇਜੇ ਜਾਣਗੇ, ਤਾਂ ਕਿ ਉਹ ਘਰ ਤੋਂ ਵੋਟ ਪਾ ਸਕਣ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 16 ਜੂਨ ਨੂੰ ਲੋਕ ਸਭਾ ਦਾ ਕਾਰਜਕਾਲ ਪੂਰਾ ਹੋਵੇਗਾ। ਸਾਡੀ ਹਰ ਚੋਣ ਚੁਣੌਤੀ ਅਤੇ ਪ੍ਰੀਖਿਆ ਹੁੰਦੀ ਹੈ। ਕਰੀਬ 50 ਕਰੋੜ ਪੁਰਸ਼ ਅਤੇ 47 ਕਰੋੜ ਤੋਂ ਵੱਧ ਔਰਤਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਇਹ ਵੀ ਪੜ੍ਹੋ- ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
7 ਪੜਾਅ 'ਚ ਪੈਣਗੀਆਂ ਵੋਟਾਂ
ਪਹਿਲਾ ਪੜਾਅ- 19 ਅਪ੍ਰੈਲ
ਦੂਜਾ ਪੜਾਅ- 26 ਅਪ੍ਰੈਲ
ਤੀਜਾ ਪੜਾਅ- 07 ਮਈ
ਚੌਥਾ ਪੜਾਅ- 13 ਮਈ
ਪੰਜਵਾਂ ਪੜਾਅ- 20 ਮਈ
ਛੇਵਾਂ ਪੜਾਅ- 25 ਮਈ
ਸੱਤਵਾਂ ਪੜਾਅ- 01 ਜੂਨ
4 ਜੂਨ 2024 ਨੂੰ ਆਉਣਗੇ ਨਤੀਜੇ
ਇਹ ਵੀ ਪੜ੍ਹੋ- ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8