ਬਿਰਲਾ ਨੇ ਮੈਂਬਰਾਂ ਨੂੰ ਕਿਹਾ- ''ਧੰਨਵਾਦ ਕਰਨ ''ਚ ਸਮਾਂ ਖਰਚ ਨਾ ਕਰੋ, ਸਿੱਧੇ ਸਵਾਲ ਪੁੱਛੋ''
Friday, Mar 27, 2026 - 12:07 PM (IST)
ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਮੈਂਬਰਾਂ ਨੂੰ ਕਿਹਾ ਕਿ ਉਹ ਪ੍ਰਸ਼ਨਕਾਲ ਦੌਰਾਨ ਪ੍ਰਸ਼ਨ ਪੁੱਛਦੇ ਸਮੇਂ ਆਸਨ ਨੂੰ ਧੰਨਵਾਦ ਕਰ ਕੇ ਸਮੇਂ ਬਰਬਾਦ ਨਾ ਕਰਨ ਸਗੋਂ ਸਿੱਧਾ ਪ੍ਰਸ਼ਨ ਪੁੱਛਣ। ਉਨ੍ਹਾਂ ਇਹ ਵੀ ਕਿਹਾ ਕਿ ਧੰਨਵਾਦ ਦੀ ਲੋੜ ਨਹੀਂ ਹੈ।
ਦਰਅਸਲ, ਬਿਰਲਾ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਭਾਜਪਾ ਦੇ ਸੰਸਦ ਮੈਂਬਰ ਰਾਮਵੀਰ ਸਿੰਘ ਬਿਥੂੜੀ ਨੇ ਰਸਾਇਣ ਅਤੇ ਖਾਦ ਮੰਤਰਾਲਾ ਨਾਲ ਸੰਬੰਧਤ ਪ੍ਰਸ਼ਨ ਪੁੱਛਣ ਤੋਂ ਪਹਿਲਾਂ ਉਨ੍ਹਾਂ ਦਾ ਧੰਨਵਾਦ ਕੀਤਾ। ਲੋਕ ਸਭਾ ਸਪੀਕਰ ਨੇ ਕਿਹਾ,''ਮਾਨਯੋਗ ਮੈਂਬਰ, ਤੁਸੀਂ ਲੋਕ ਧੰਨਵਾਦ ਕਰਨ 'ਚ ਜੋ ਸਮਾਂ ਖਰਚ ਕਰਦੇ ਹੋ, ਉਸ ਤੋਂ ਜ਼ਿਆਦਾ ਸਮਾਂ ਪ੍ਰਸ਼ਨ ਪੁੱਛਣ 'ਚ ਖਰਚ ਕਰੋ। ਧੰਨਵਾਦ ਦੀ ਲੋੜ ਨਹੀਂ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
