ਰਾਜਨਾਥ ਨੇ ਪਾਕਿਸਤਾਨ ਨੂੰ ਦਿੱਤੀ ਕਲੀਨ ਚਿੱਟ, ਅਮਰੀਕਾ ਨੂੰ ਖੁਸ਼ ਕਰਨ ਦੀ ਨੀਤੀ ਦਾ ਹਿੱਸਾ : ਜੈਰਾਮ ਰਮੇਸ਼
Wednesday, Apr 29, 2026 - 11:26 AM (IST)
ਨਵੀਂ ਦਿੱਲੀ- ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸੰਮੇਲਨ 'ਚ ਅੱਤਵਾਦ ਦੇ ਵਿਸ਼ੇ 'ਤੇ ਪਾਕਿਸਤਾਨ ਨੂੰ 'ਸ਼ਰਮਨਾਕ ਕਲੀਨ ਚਿੱਟ' ਦਿੱਤੀ ਅਤੇ ਇਹ ਸਭ ਅਮਰੀਕਾ ਨੂੰ ਖੁਸ਼ ਕਰਨ ਅਤੇ ਚੀਨ ਦੇ ਸਾਹਮਣੇ ਸੰਤੁਲਿਤ ਸਮਰਪਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਦਾ ਹਿੱਸਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਉਸੇ ਤਰ੍ਹਾਂ ਦੀ ਕਲੀਨ ਚਿੱਟ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ, 2020 'ਚ ਭਾਰਤ-ਚੀਨ ਵਿਚਾਲੇ ਤਣਾਅ ਦੇ ਸਮੇਂ ਆਪਣੇ ਬਿਆਨ ਤੋਂ ਬੀਜਿੰਗ ਨੂੰ ਦਿੱਤੀ ਸੀ। ਰੱਖਿਆ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ 'ਆਪਰੇਸ਼ਨ ਸਿੰਦੂਰ' ਨੇ ਭਾਰਤ ਦੇ 'ਦ੍ਰਿੜ ਸੰਕਲਪ' ਨੂੰ ਦਿਖਾਇਆ ਕਿ 'ਅੱਤਵਾਦ ਦੇ ਕੇਂਦਰਾਂ ਨੂੰ ਸਜ਼ਾ ਤੋਂ ਹੁਣ ਛੋਟ ਨਹੀਂ ਹੈ।'' ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਇਕ ਸੰਮੇਲਨ 'ਚ ਇਹ ਵੀ ਕਿਹਾ ਸੀ,''ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਵੀ ਸ਼ਿਕਾਇਤ, ਭਾਵੇਂ ਅਸਲ ਹੋਵੇ ਜਾਂ ਕਾਲਪਨਿਕ, ਅੱਤਵਾਦ ਅਤੇ ਮਨੁੱਖੀ ਨੁਕਸਾਨ ਦਾ ਬਹਾਨਾ ਨਹੀਂ ਬਣ ਸਕਦੀ।''
कल रक्षा मंत्री ने, स्पष्ट रूप से प्रधानमंत्री की स्वीकृति और उनके निर्देश पर, बिश्केक में बोलते हुए पाकिस्तान को शर्मनाक क्लीन चिट दे दी।
— Jairam Ramesh (@Jairam_Ramesh) April 29, 2026
क्या पाकिस्तान आतंकवाद का केंद्र नहीं है?
क्या पाकिस्तान में ऐसे आतंकी कैंप नहीं हैं, जिनका निशाना भारत है?
क्या पाकिस्तान में भारत-विरोधी… pic.twitter.com/Zr8vgkBHUf
ਰਮੇਸ਼ ਨੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ 'ਐਕਸ' 'ਤੇ ਪੋਸਟ ਕੀਤਾ,''ਕੱਲ੍ਹ ਰੱਖਿਆ ਮੰਤਰੀ ਨੇ ਸਪਸ਼ੱਟ ਰੂਪ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮਨਜ਼ੂਰੀ ਅਤੇ ਉਨ੍ਹਾਂ ਦੇ ਨਿਰਦੇਸ਼ 'ਤੇ ਬਿਸ਼ਕੇਕ 'ਚ ਪਾਕਿਸਤਾਨ ਨੂੰ ਸ਼ਰਮਨਾਕ ਕਲੀਨ ਚਿੱਟ ਦੇ ਦਿੱਤੀ।'' ਉਨ੍ਹਾਂ ਸਵਾਲ ਕੀਤਾ,''ਕੀ ਪਾਕਿਸਤਾਨ ਅੱਤਵਾਦ ਦਾ ਕੇਂਦਰ ਨਹੀਂ ਹੈ? ਕੀ ਪਾਕਿਸਤਾਨ 'ਚ ਅਜਿਹੇ ਅੱਤਵਾਦੀ ਕੈਂਪ ਨਹੀਂ ਹੈ, ਜਿਨ੍ਹਾਂ ਦਾ ਨਿਸ਼ਾਨਾ ਭਾਰਤ ਹੈ? ਕੀ ਪਾਕਿਸਤਾਨ 'ਚ ਭਾਰਤ-ਵਿਰੋਧੀ ਸੋਚ ਨੂੰ ਉਤਸ਼ਾਹ ਨਹੀਂ ਦਿੱਤਾ ਜਾਂਦਾ?'' ਕਾਂਗਰਸ ਨੇਤਾ ਨੇ ਇਹ ਵੀ ਸਵਾਲ ਕੀਤਾ ਕਿ ਕੀ ਮੁੰਬਈ ਅਤੇ ਪਹਿਲਗਾਮ ਦੇ ਅੱਤਵਾਦੀ ਹਮਲਿਆਂ ਦੀ ਸਾਜਿਸ ਅਤੇ ਉਨ੍ਹਾਂ ਨੂੰ ਅੰਜਾਮ ਪਾਕਿਸਤਾਨ ਨਾਲ ਜੁੜੇ ਅੱਤਵਾਦੀਆਂ ਨੇ ਨਹੀਂ ਦਿੱਤਾ ਸੀ? ਰਮੇਸ਼ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਤੀ ਇਹ ਨਵਾਂ ਰੁਖ, ਅਮਰੀਕਾ ਨੂੰ ਖੁਸ਼ ਕਰਨ ਅਤੇ ਚੀਨ ਦੇ ਸਾਹਮਣੇ ਸੰਤੁਲਿਤ ਸਮਰਪਣ ਦੀ ਪ੍ਰਧਾਨ ਮੰਤਰੀ ਦੀ ਨੀਤੀ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ,''ਰੱਖਿਆ ਮੰਤਰੀ ਦੇ ਹੈਰਾਨ ਕਰਨ ਵਾਲੇ ਬਿਆਨ ਓਨਾ ਹੀ ਰਾਸ਼ਟਰ ਵਿਰੋਧੀ ਹਨ, ਜਿੰਨੀ 19 ਜੂਨ 2020 ਨੂੰ ਚੀਨ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਦਿੱਤੀ ਗਈ ਅਜੀਬ ਕਲੀਨ ਚਿੱਟ ਸੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
