ਫ਼ੌਜ ਤੋਂ ਲੈ ਕੇ BSF ਦੇ ਜਵਾਨਾਂ ਨੇ ਡਾਂਸ ਕਰ ਕੇ ਇਸ ਤਰ੍ਹਾਂ ਮਨਾਈ ਲੋਹੜੀ (ਦੇਖੋ ਵੀਡੀਓ)
Friday, Jan 14, 2022 - 12:10 PM (IST)
ਬਾਰਾਮੂਲਾ- ਪੂਰੇ ਦੇਸ਼ 'ਚ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਭਾਰਤੀ ਫ਼ੌਜ ਦੇ ਜਵਾਨਾਂ ਨੇ ਵੀ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਬੀ.ਐੱਸ.ਐੱਫ. ਦੇ ਜਵਾਨਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਦੇ ਨਾਲ ਲੋਹੜੀ ਮਨਾਈ ਅਤੇ ਦੇਸ਼ ਵਾਸੀਆਂ ਨੂੰ ਇਸ ਤਿਉਹਾਰ ਦੀ ਵਧਾਈ ਵੀ ਦਿੱਤੀ।
Jammu and Kashmir | Indian Army Jawans celebrate #Lohri along LOC in Baramulla district
— ANI (@ANI) January 13, 2022
(Video Souce: Indian Army) pic.twitter.com/UrjhpSTtIR
ਬਾਅਦ 'ਚ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਾਂਸ ਵੀ ਕੀਤਾ। ਉੱਥੇ ਹੀ ਜੰਮੂ ਕਸ਼ਮੀਰ ਦੇ ਹੀ ਬਾਰਾਮੂਲਾ ਜ਼ਿਲ੍ਹੇ 'ਚ ਐੱਲ.ਓ.ਸੀ. (ਕੰਟਰੋਲ ਰੇਖਾ) ਕੋਲ ਫ਼ੌਜ ਦੇ ਜਵਾਨਾਂ ਨੇ ਹੀ ਲੋਹੜੀ ਦਾ ਤਿਉਹਾਰ ਡਾਂਸ ਕਰ ਕੇ ਮਨਾਇਆ। ਵੀਡੀਓ 'ਚ ਫ਼ੌਜ ਦੇ ਜਵਾਨ ਕਈ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਕੂਚਬਿਹਾਰ 'ਚ ਵੀ 192 ਬਟਾਲੀਅਨ ਦੇ ਬੀ.ਐੱਸ.ਐੱਫ. ਜਵਾਨਾਂ ਨੇ ਲੋਹੜੀ ਮਨਾਈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਹੜੀ ਮੌਕੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਾਰੀਆਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ। ਮੈਂ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਇਹ ਵਿਸ਼ੇਸ਼ ਦਿਨ ਸਾਡੇ ਸਮਾਜ 'ਚ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ