ਵੱਡਾ ਰੇਲ ਹਾਦਸਾ ਟਲਿਆ, 110 ਕਿ. ਮੀ. ਦੀ ਰਫ਼ਤਾਰ ਨਾਲ ਚੱਲ ਰਹੀ ਲੋਹਿਤ ਐਕਸਪ੍ਰੈੱਸ 2 ਹਿੱਸਿਆਂ ’ਚ ਵੰਡੀ

Wednesday, Jun 21, 2023 - 11:19 AM (IST)

ਵੱਡਾ ਰੇਲ ਹਾਦਸਾ ਟਲਿਆ, 110 ਕਿ. ਮੀ. ਦੀ ਰਫ਼ਤਾਰ ਨਾਲ ਚੱਲ ਰਹੀ ਲੋਹਿਤ ਐਕਸਪ੍ਰੈੱਸ 2 ਹਿੱਸਿਆਂ ’ਚ ਵੰਡੀ

ਦਾਲਖੋਲਾ (ਪੱ. ਬੰਗਾਲ), (ਇੰਟ.)- ਬਿਹਾਰ ਦੇ ਕਟਿਹਾਰ ਜ਼ਿਲੇ ’ਚ ਮੰਗਲਵਾਰ ਨੂੰ ਇਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ। ਇੱਥੇ ਬਾਰਸੋਈ-ਐੱਨ. ਜੀ. ਪੀ. ਰੇਲ ਸੈਕਸ਼ਨ ’ਤੇ ਸਥਿਤ ਦਾਲਖੋਲਾ ਅਤੇ ਸੂਰਜ ਕਮਲ ਸਟੇਸ਼ਨ ਦੇ ਦਰਮਿਆਨ ਲੋਹਿਤ ਐਕਸਪ੍ਰੈੱਸ ਦਾ ਕਪਲਿੰਗ ਖੁੱਲ੍ਹਣ ਨਾਲ ਟ੍ਰੇਨ ਦੋ ਹਿੱਸਿਆਂ ’ਚ ਵੰਡੀ ਗਈ, ਜਿਸ ਨਾਲ ਯਾਤਰੀਆਂ ’ਚ ਹਫੜਾ-ਦਫ਼ੜੀ ਮੱਚ ਗਈ। ਘਟਨਾ ਦੇ ਸਮੇਂ ਟ੍ਰੇਨ ਦੀ ਰਫ਼ਤਾਰ 110 ਕਿ. ਮੀ. ਪ੍ਰਤੀ ਘੰਟਾ ਸੀ। ਰੇਲਵੇ ਦੇ ਅਧਿਕਾਰੀ ਅਨੁਸਾਰ ਇਸ ਘਟਨਾ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ। ਬੀ-1 ਅਤੇ ਬੀ-2 ਦਾ ਵਿਚਲਾ ਕਪਲਿੰਗ ਖੁੱਲਣ ਦੇ ਨਾਲ-ਨਾਲ ਹਾਊਜ਼ ਪਾਈਪ ਵੀ ਖੁੱਲ੍ਹ ਗਈ ਸੀ। ਵੱਖ ਹੋਇਆ ਹਿੱਸਾ ਲਗਭਗ 300 ਮੀਟਰ ਤੱਕ ਚੱਲਦਾ ਰਿਹਾ।

ਬੋਗੀ ਰੁਕਣ ਤੋਂ ਬਾਅਦ ਯਾਤਰੀਆਂ ਦੇ ਸਾਹ ’ਚ ਸਾਹ ਆਇਆ। ਟ੍ਰੇਨ ਦੇ ਦੋ ਹਿੱਸਿਆਂ ’ਚ ਵੰਡੇ ਜਾਣ ਦੀ ਸੂਚਨਾ ਤੋਂ ਬਾਅਦ ਆਸ-ਪਾਸ ਦੇ ਇਲਾਕੇ ਦੇ ਸੈਂਕੜੇ ਪਿੰਡ ਵਾਸੀਆਂ ਦੀ ਭੀੜ ਜੁੜ ਗਈ। ਬਾਅਦ ’ਚ ਟ੍ਰੇਨ ਦੇ ਕਪਲਿੰਗ ਨੂੰ ਫਿਰ ਤੋਂ ਜੋੜ ਦਿੱਤਾ ਗਿਆ। ਲਗਭਗ ਇਕ ਘੰਟੇ ਬਾਅਦ 4.53 ਵਜੇ ਟ੍ਰੇਨ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਕਟਿਹਾਰ ਦੇ ਡੀ. ਆਰ. ਐੱਮ. ਕਰਨਲ ਸ਼ੁਭੇਂਦੁ ਕੁਮਾਰ ਚੌਧਰੀ ਨੇ ਦੱਸਿਆ ਕਿ ਕਪਲਿੰਗ ਖੁੱਲ੍ਹਣ ਦੀ ਘਟਨਾ ਨੂੰ ਲੈ ਕੇ ਜਾਂਚ ਦਾ ਹੁਕਮ ਦਿੱਤਾ ਗਿਆ ਹੈ।


author

Rakesh

Content Editor

Related News