ਸਵੇਰ ਨੂੰ ਰਾਬਰਟ ਤੇ ਸ਼ਾਮ ਨੂੰ ਪ੍ਰਿਯੰਕਾ, ਲੋਧੀ ਗਾਰਡਨ ਭਰਿਆ ਰਹਿੰਦਾ ਹੈ ਕਮਾਂਡੋਜ਼ ਨਾਲ
Thursday, Jan 25, 2018 - 10:28 AM (IST)

ਨਵੀਂ ਦਿੱਲੀ— ਅੱਜ ਕੱਲ ਲੋਧੀ ਗਾਰਡਨ ਬੰਦੂਕਧਾਰੀ ਕਮਾਂਡੋਜ਼ ਨਾਲ ਭਰਿਆ ਨਜ਼ਰ ਆਉਂਦਾ ਹੈ। ਭਾਵੇਂ ਸਵੇਰ ਹੋਵੇ ਜਾਂ ਸ਼ਾਮ ਇਥੇ ਹਥਿਆਰਬੰਦ ਕਮਾਂਡੋਜ਼ ਨਜ਼ਰ ਆਉਂਦੇ ਹਨ। ਭਾਵੇਂ ਪ੍ਰਿਯੰਕਾ ਅਤੇ ਰਾਬਰਟ ਨੇ ਇਹ ਗੱਲ ਯਕੀਨੀ ਬਣਾਈ ਹੈ ਕਿ ਉਹ ਲੋਧੀ ਗਾਰਡਨ 'ਚ ਆਉਣ ਵਾਲੇ ਲੋਕਾਂ ਅਤੇ ਸੈਰ-ਸਪਾਟਾ ਕਰਨ ਵਾਲਿਆਂ ਲਈ ਕੋਈ ਪ੍ਰੇਸ਼ਾਨੀ ਪੈਦਾ ਨਹੀਂ ਕਰਨਗੇ ਪਰ ਉਨ੍ਹਾਂ ਦੀ ਕਮਾਂਡੋਜ਼ ਨਾਲ ਨਿਯਮਿਤ ਆਧਾਰ 'ਤੇ ਮੌਜੂਦਗੀ ਬਣੀ ਰਹਿੰਦੀ ਹੈ।
ਪ੍ਰਿਯੰਕਾ ਨੂੰ ਐੱਸ. ਪੀ. ਜੀ. ਦੀ ਸੁਰੱਖਿਆ ਮਿਲੀ ਹੋਈ ਹੈ ਜਦਕਿ ਰਾਬਰਟ ਵਢੇਰਾ ਕੋਲ ਆਪਣੇ ਸੁਰੱਖਿਆ ਗਾਰਡ ਹਨ। ਪ੍ਰਿਯੰਕਾ ਸ਼ਾਮ ਵੇਲੇ ਅਕਸਰ ਹੀ ਲੋਧੀ ਗਾਰਡਨ 'ਚ ਆਉਂਦੀ ਹੈ ਅਤੇ ਤੇਜ਼ ਰਫਤਾਰ ਨਾਲ ਜੌਗਿੰਗ ਕਰਦੀ ਹੈ। ਉਹ ਐੱਸ. ਪੀ. ਜੀ. ਦੇ ਕਮਾਂਡੋਜ਼ ਨਾਲ 1 ਘੰਟੇ ਤਕ ਸੈਰ ਕਰਦੀ ਹੈ। ਉਹ ਸੈਰ ਕਰਨ ਵੇਲੇ ਪਾਏ ਜਾਣ ਵਾਲੇ ਬੂਟਾਂ ਨਾਲ ਤੇਜ਼ ਰਫਤਾਰ ਨਾਲ ਚੱਲਦੀ ਹੈ। ਇਕ ਕਿਲੋਮੀਟਰ ਤਕ ਜੌਗਿੰਗ ਕਰਦੀ ਨਜ਼ਰ ਆਉਂਦੀ ਹੈ। ਕਦੇ ਕਦਾਈਂ ਉਸ ਨਾਲ ਕੋਈ ਮਹਿਲਾ ਪੱਤਰਕਾਰ ਜਾਂ ਕੋਈ ਹੋਰ ਔਰਤ ਨਜ਼ਰ ਆਉਂਦੀ ਹੈ। ਪ੍ਰਿਯੰਕਾ ਗਾਂਧੀ ਬਹੁਤ ਸਾਰੇ ਸਿਆਸੀ ਮਾਮਲਿਆਂ 'ਤੇ ਰਾਹੁਲ ਨੂੰ ਸਲਾਹ ਦਿੰਦੀ ਹੈ। ਇਸ ਦੇ ਉਲਟ ਰਾਬਰਟ ਵਢੇਰਾ ਹਰ ਰੋਜ਼ ਸਵੇਰ ਵੇਲੇ ਲੋਧੀ ਗਾਰਡਨ 'ਚ ਘੱਟੋ—ਘੱਟ 90 ਮਿੰਟ ਤਕ ਦੌੜਦੇ ਹਨ। ਉਨ੍ਹਾਂ ਨਾਲ ਕਮਾਂਡੋਜ਼ ਵੀ ਹੁੰਦੇ ਹਨ। ਰਾਬਰਟ ਹਮੇਸ਼ਾ ਆਪਣੇ ਕੋਲ ਪਾਣੀ ਦੀ ਬੋਤਲ ਰੱਖਦੇ ਹਨ ਜਾਂ ਉਨ੍ਹਾਂ ਲਈ ਇਕ ਕਮਾਂਡੋ ਪਾਣੀ ਦੀ ਬੋਤਲ ਲੈ ਕੇ ਚੱਲਦਾ ਹੈ। ਰਾਬਰਟ ਸਾਈਕਲ ਜਾਂ ਬਾਈਕ 'ਤੇ ਆਉਂਦੇ ਹਨ ਪਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ।