ਜਲਦ ਖਤਮ ਹੋ ਜਾਵੇਗਾ ਲਾਕਡਾਊਨ, ਦਿੱਲੀ ''ਚ ਰੁਕਣਗੇ ਮਜ਼ਦੂਰ : ਕੇਜਰੀਵਾਲ
Monday, May 11, 2020 - 12:26 AM (IST)

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਨਾ ਜਾਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਲਾਕਡਾਊਨ ਖਤਮ ਹੋਣ ਦੇ ਬਾਅਦ ਸਥਿਤੀ ਬਦਲ ਜਾਵੇਗੀ ਤੇ ਉਨ੍ਹਾਂ ਨੂੰ ਕੰਮ ਮਿਲ ਜਾਵੇਗਾ। ਉਨ੍ਹਾਂ ਨੇ ਦਿੱਲੀ 'ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਬੇਨਤੀ ਕੀਤੀ, ਉਹ ਜਿੱਥੇ ਹਨ ਉੱਥੇ ਹੀ ਰਹਿਣ, ਉਸਦੀ ਸਰਕਾਰ ਕੇਂਦਰ ਨਾਲ ਗੱਲ ਕਰਕੇ ਘਰ ਜਾਣ ਦੇ ਚਾਹਵਾਨ ਪ੍ਰਵਾਸੀ ਮਜ਼ਦੂਰਾਂ ਦੇ ਲਈ ਟਰੇਨ ਦਾ ਇੰਤਜ਼ਾਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਦਿੱਲੀ 'ਚ ਰੁਕਣ ਦੀ ਅਪੀਲ ਕਰਦਾ ਹਾਂ।