ਓਡੀਸ਼ਾ, ਪੰਜਾਬ ਤੋਂ ਬਾਅਦ ਹੁਣ ਮਹਾਰਾਸ਼ਟਰ ''ਚ ਵੀ 30 ਅਪ੍ਰੈਲ ਤਕ ਲਾਕਡਾਊਨ

04/11/2020 6:42:49 PM

ਮੁੰਬਈ — ਓਡੀਸ਼ਾ, ਪੰਜਾਬ ਤੋਂ ਬਾਅਦ ਹੁਣ ਮਹਾਰਾਸ਼ਟਰ ਨੇ ਵੀ 30 ਅਪ੍ਰੈਲ ਤਕ ਲਾਕਡਾਊਨ ਵਧਾ ਦਿੱਤਾ ਹੈ। ਸੀ.ਐੱਮ. ਠਾਕਰੇ ਨੇ ਸ਼ਨੀਵਾਰ ਨੂੰ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ। ਠਾਕਰੇ ਨੇ ਕਿਹਾ ਕਿ ਕਈ ਥਾਵਾਂ 'ਤੇ ਲਾਕਡਾਊਨ ਨੂੰ ਹੋਰ ਸਖਤ ਕਰਨ ਦੀ ਜ਼ਰੂਰਤ ਹੈ। ਜੇਕਰ ਨਹੀਂ ਕੀਤਾ ਤਾਂ ਤਕਲੀਫ ਹੋਵੇਗੀ। ਇਹ ਵਾਇਰਸ ਜਾਤੀ-ਧਰਮ ਨਹੀਂ ਦੇਖਦਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਉਧਵ ਠਾਕਰੇ ਨੇ ਪ੍ਰਧਾਨ ਮੰਤਰੀ ਤੋਂ ਵੀਡੀਓ ਕਾਨਫਰੰਸਿੰਗ ਤੋਂ ਪਹਿਲਾਂ ਹੀ ਸੂਬੇ 'ਚ ਲਾਕਡਾਊਨ ਵਧਾਉਣ ਦੇ ਸਬੰਧ 'ਚ ਕਿਹਾ ਸੀ।

ਉਧਵ ਠਾਕਰੇ ਨੇ ਕਿਹਾ, 'ਮੇਰਾ ਫੈਸਲਾ ਹੈ ਕਿ 14 ਤੋਂ ਬਾਅਦ ਵੀ ਲਾਕਡਾਊਨ ਕਾਇਮ ਰਖਾਂਗੇ। ਮੈਂ ਸਮਝ ਰਿਹਾ ਹਾਂ ਕਿ ਘਰ ਤੋਂ ਕੰਮ ਕਰਨਾ ਮੁਸ਼ਕਿਲ ਹੈ ਪਰ ਮੈਂ ਵੀ ਧਰ ਤੋਂ ਹੀ ਕੰਮ ਕਰ ਰਿਹਾ ਹਾਂ ਅਤੇ ਤੁਸੀਂ ਵੀ ਇਹੀ ਕਰੋ। ਭਵਿੱਖ 'ਚ ਘੱਟ ਤੋਂ ਘੱਟ 30 ਅਪ੍ਰੈਲ ਤਕ ਲਕਡਾਊਨ ਜਾਰੀ ਰਹੇਗਾ। ਮੈਂ ਘੱਟ ਤੋਂ ਘੱਟ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਇਹ ਲੋਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਘਰ ਰਹਿੰਦੇ ਹਨ ਜਾਂ ਨਹੀਂ।'

ਠਾਕਰੇ ਨੇ ਕਿਹਾ, 'ਪਿਛਲੇ ਕੁਝ ਦਿਨਾਂ 'ਚ ਸੂਬੇ 'ਚ ਕੋਰੋਨਾ ਟੈਸਟ 'ਚ ਭਾਰੀ ਵਾਧਾ ਹੋਇਆ ਹੈ। ਲਗਭਗ 33 ਹਜ਼ਾਰ ਕੋਰੋਨਾ ਟੈਸਟ ਕੀਤੇ ਗਏ ਹਨ ਅਤੇ 1574 ਸੈਂਪਲ ਪਾਜ਼ੀਟਿਵ ਆਏ ਹਨ ਅਤੇ 30477 ਨੈਗੇਟਿਵ ਆਏ ਹਨ। 188 ਮਰੀਜ਼ਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਪਰ ਅਸੀਂ ਇਸ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।


Inder Prajapati

Content Editor

Related News