ਲਾਕਡਾਊਨ ਦੀ ਉਲੰਘਣਾ ਕਰ ਵਿਆਹ ਕਰਨ ਜਾ ਰਿਹਾ ਸੀ ਲਾੜਾ, 11 ਲੋਕ ਗ੍ਰਿਫਤਾਰ

04/13/2020 3:48:42 PM

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਲਾਕਡਾਊਨ ਦੀ ਉਲੰਘਣਾ ਕਰਨੀ ਲਾੜੇ ਅਤੇ ਬਾਰਾਤੀਆਂ ਨੂੰ ਭਾਰੀ ਪੈ ਗਈ। ਚੋਰੀ-ਚੋਰੀ 2 ਕਾਰਾਂ 'ਚ ਸਵਾਰ ਹੋ ਕੇ ਮੇਰਠ ਜਾ ਰਹੇ ਲਾੜੇ ਸਮੇਤ 11 ਬਾਰਾਤੀਆਂ ਨੂੰ ਪੁਲਸ ਨੇ ਫੜ ਲਿਆ। ਸਾਰੇ ਦੋਸ਼ੀ ਮੇਰਠ ਸ਼ਾਮਨਗਰ 'ਚ ਆਯੋਜਿਤ ਨਿਕਾਹ ਪ੍ਰੋਗਰਾਮ  'ਚ ਜਾ ਰਹੇ ਸਨ। ਇਨਾਂ ਕੋਲੋਂ ਅੰਗੂਠੀ ਅਤੇ ਵਿਆਹ ਦਾ ਕਾਰਡ ਬਰਾਮਦ ਹੋਇਆ ਹੈ। ਪੁਲਸ ਨੇ ਦੋਹਾਂ ਕਾਰਾਂ ਨੂੰ ਸੀਜ ਕਰ ਕੇ ਦੋਸ਼ੀਆਂ ਵਿਰੁੱਧ ਲਾਕਡਾਊਨ ਦੀ ਉਲੰਘਣਾ ਕਰਨ ਦੀ ਧਾਰਾ 'ਚ ਕਾਰਵਾਈ ਕੀਤੀ ਗਈ ਹੈ। ਗ੍ਰਿਫਤਾਰ ਲਾੜੇ ਦਾ ਸੋਮਵਾਰ ਯਾਨੀ ਅੱਜ ਨਿਕਾਹ ਸੀ।

ਇਸ ਤਰਾਂ ਹੋਏ ਗ੍ਰਿਫਤਾਰ
ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਹੈ। ਇਸ ਦੌਰਾਨ ਸਮਾਜਿਕ, ਧਾਰਮਿਕ ਕੰਮਾਂ 'ਤੇ ਪਾਬੰਦੀ ਹੈ। ਥਾਣਾ ਇੰਚਾਰਜ ਓ.ਪੀ. ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਪੁਲਸ ਰਾਵਲੀ ਰੋਡ 'ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ 2 ਕਾਰਾਂ ਆਉਂਦੀਆਂ ਦਿਖਾਈ ਦਿੱਤੀਆਂ। ਪੁਲਸ ਨੇ ਦੋਵੇਂ ਕਾਰਾਂ ਰੋਕ ਕੇ ਪੁੱਛ-ਗਿੱਛ ਕੀਤੀ। ਜਿਸ 'ਤੇ ਕਾਰ ਸਵਾਰਾਂ ਨੇ ਦੱਸਿਆ ਕਿ ਉਹ ਨੂਰਗੰਜ ਵਾਸੀ ਤਾਜੂਦਦੀਨ ਦੀ ਬਰਾਤ ਲੈ ਕੇ ਮੇਰਠ ਸ਼ਾਮਨਗਰ ਲਿਸਾੜੀ ਗੇਟ ਜਾ ਰਹੇ ਸਨ। ਪੁਲਸ ਵਲੋਂ ਨਿਕਾਹ ਸੰਬੰਧੀ ਮਨਜ਼ੂਰੀ ਪੱਤਰ ਮੰਗਿਆ ਗਿਆ। ਜਿਸ 'ਤੇ ਦੋਸ਼ੀਆਂ ਵਲੋਂ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ। ਕਾਰ 'ਚੋਂ 2 ਅੰਗੂਠੀਆਂ ਅਤੇ ਵਿਆਹ ਦਾ ਕਾਰਡ ਬਰਾਮਦ ਹੋਇਆ। ਮਾਮਲੇ 'ਚ ਲਾੜੇ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਰਾਤ ਨੂੰ ਲਾੜੀ ਦੀ ਹੋਣੀ ਸੀ ਵਿਦਾਈ
ਪੁੱਛ-ਗਿੱਛ 'ਚ ਦੋਸ਼ੀਆਂ ਨੇ ਦੱਸਿਆ ਕਿ ਉਨਾਂ ਦੀ ਕੋਸ਼ਿਸ਼ ਰਾਤ ਨੂੰ ਮੇਰਠ ਪਹੁੰਚ ਕੇ ਸੋਮਵਾਰ ਸਵੇਰੇ ਨਿਕਾਹ ਪ੍ਰੋਗਰਾਮ ਕਰਨ ਤੋਂ ਬਾਅਦ ਰਾਤ ਦੇ ਹਨੇਰੇ 'ਚ ਲਾੜੀ ਲਿਆਉਣ ਦੀ ਸੀ। ਮਾਮਲੇ 'ਚ ਥਾਣੇ ਦੇ ਸੀਨੀਅਰ ਸਬ ਇੰਸਪੈਕਟਰ ਅਰਵਿੰਦ ਸ਼ਰਮਾ ਵਲੋਂ ਦੋਸ਼ੀਆਂ ਵਿਰੁੱਧ ਰਿਪੋਰਟ ਦਰਜ ਕੀਤੀ ਗਈ ਹੈ। ਉੱਥੇ ਹੀ ਬਰਾਮਦ ਦੋਵੇਂ ਕਾਰਾਂ ਨੂੰ ਸੀਜ ਕਰ ਦਿੱਤਾ ਗਿਆ ਹੈ।


DIsha

Content Editor

Related News