ਸੀਮੈਂਟ ਮਿਕਸਰ ਟਰੱਕ 'ਚ ਲੁਕ ਕੇ ਜਾ ਰਹੇ 18 ਮਜ਼ਦੂਰ, ਪੁਲਸ ਨੇ ਕੀਤੇ ਗ੍ਰਿਫਤਾਰ (ਵੀਡੀਓ)

05/02/2020 4:12:01 PM

ਇੰਦੌਰ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਪ੍ਰਵਾਸੀ ਲੋਕਾਂ ਨੂੰ ਘਰ ਪਹੁੰਚਾਉਣ ਲਈ ਟ੍ਰੇਨ ਸਰਵਿਸ ਸ਼ੁਰੂ ਕਰ ਕੇ ਵੱਡੀ ਰਾਹਤ ਦਿੱਤੀ ਗਈ ਹੈ ਪਰ ਫਿਰ ਵੀ ਇਸ ਦੌਰਾਨ ਲੋਕ ਲਾਕਡਾਊਨ ਦੀਆਂ ਧੱਜੀਆ ਉਡਾ ਰਹੇ ਹਨ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੰਦੌਰ 'ਚ ਪੁਲਸ ਨੇ ਸੀਮੈਂਟ ਮਿਕਸਰ ਟਰੱਕ ਦੇ ਟੈਂਕ 'ਚ ਲੁਕ ਕੇ ਜਾ ਰਹੇ 18 ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਗ੍ਰਿਫਤਾਰ ਕੀਤੇ ਗਏ ਸਾਰੇ ਪ੍ਰਵਾਸੀ ਮਜ਼ਦੂਰ ਇਕ ਸੀਮੈਂਟ ਮਿਕਸ ਕਰਨ ਵਾਲੇ ਟਰੱਕ ਦੀ ਮਸ਼ੀਨ 'ਚ ਲੁਕ ਕੇ ਮਹਾਰਾਸ਼ਟਰ ਤੋਂ ਲਖਨਊ ਜਾ ਰਹੇ ਸੀ। ਇੰਦੌਰ ਪੁਲਸ ਨੇ ਇਨ੍ਹਾਂ ਸਾਰਿਆਂ ਲੋਕਾਂ ਨੂੰ ਮਸ਼ੀਨ 'ਚੋਂ ਕੱਢਣ ਤੋਂ ਬਾਅਦ ਪੁਲਸ ਸਟੇਸ਼ਨ ਭੇਜ ਦਿੱਤਾ ਹੈ ਅਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਸ ਸਬੰਧੀ ਵੀਡੀਓ ਵੀ ਸ਼ੋਸਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਇੰਦੌਰ ਤੋਂ ਲਗਭਗ 35 ਕਿਲੋਮੀਟਰ ਦੂਰ ਪੰਥ ਪਿਪਲਈ ਪਿੰਡ 'ਚ ਰੋਜ਼ਾਨਾ ਜਾਂਚ ਦੌਰਾਨ ਸੀਮੈਂਟ ਮਿਕਸਰ ਟਰੱਕ ਨੂੰ ਰੋਕਿਆ ਗਿਆ। ਸ਼ੱਕ ਦੇ ਆਧਾਰ 'ਤੇ ਜਦੋਂ ਅਸੀਂ ਸੀਮੈਂਟ-ਕੰਕ੍ਰੀਟ ਮਿਕਸਰ ਦਾ ਖੁੱਲਾ ਢੱਕਣ ਵੇਖਿਆ ਤਾਂ ਇਸ ਦੇ ਅੰਦਰ ਦੇਖਿਆ ਗਿਆ, ਜਿਸ 'ਚ ਇਕੱਠੇ 18 ਲੋਕਾਂ ਨੂੰ ਦੇਖ ਕੇ ਸਾਡੇ ਹੋਸ਼ ਉੱਡ ਗਏ। ਇਸ 'ਚ 14 ਪ੍ਰਵਾਸੀ ਮਜ਼ਦੂਰਾਂ ਸਮੇਤ 4 ਟਰੱਕ ਮਾਲਕ ਦੇ ਕਰਮਚਾਰੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਇਹ ਲੋਕ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸੀ। ਮੈਡੀਕਲ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਘਰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਲਾਕਡਾਊਨ ਦਾ ਉਲੰਘਣ ਕਰ ਮਜ਼ਦੂਰਾਂ ਨੂੰ ਲਿਜਾ ਰਹੇ ਵਾਹਨ ਨੂੰ ਜਬਤ ਕਰ ਕੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

PunjabKesari


Iqbalkaur

Content Editor

Related News