ਲਾਕਡਾਊਨ ''ਚ ਲਾਪਰਵਾਹੀ : ਗ੍ਰਹਿ ਮੰਤਰਾਲਾ ਸਖ਼ਤ, ਸੂਬਿਆਂ ਤੇ ਯੂ.ਟੀ ਨੂੰ ਦਿੱਤਾ ਇਹ ਹੁਕਮ
Wednesday, Apr 01, 2020 - 08:30 PM (IST)

ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਗਏ ਲਾਕਡਾਊਨ ਐਲਾਨ 'ਚ ਹੋ ਰਹੀ ਲਾਪਰਵਾਹੀ ਨੂੰ ਲੈ ਕੇ ਗ੍ਰਹਿ ਮੰਤਰਾਲਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਸਖਤੀ ਨਾਲ ਲਾਗੂ ਕਰਨ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਲਾਕਡਾਊਨ 'ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਵਰਤੀ ਜਾ ਰਹੀ ਢਿੱਲ ਆਫਤ ਪ੍ਰਬੰਧਨ ਐਕਟ ਦਾ ਉਲੰਘਣ ਹੈ।