ਮੁੱਖ ਮੰਤਰੀਆਂ ਨਾਲ ਬੈਠਕ 'ਚ PM ਮੋਦੀ ਬੋਲੇ- ਦੋ ਗਜ਼ ਦੀ ਦੂਰੀ ਹੋਈ ਢਿੱਲੀ ਤਾਂ ਸੰਕਟ ਵਧੇਗਾ

05/11/2020 4:53:23 PM

 ਨਵੀਂ ਦਿੱਲੀ— ਲਾਕਡਾਊਨ-3 ਤੋਂ ਬਾਅਦ ਕੀ ਹੋਵੇਗਾ, ਇਸ 'ਤੇ ਅੱਜ ਭਾਵ ਸੋਮਵਾਰ ਨੂੰ ਸੰਕੇਤ ਮਿਲ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਅਰਥਵਿਵਸਥਾ ਅਤੇ ਲਾਕਡਾਊਨ ਨੂੰ ਲੈ ਕੇ ਤਮਾਮ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ। ਬੈਠਕ 'ਚ ਸਾਰੇ ਮੁੱਖ ਮੰਤਰੀ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਆਪਣੀ ਰਾਇ ਲਈ ਜਾ ਰਹੀ ਹੈ। ਦੱਸ ਦੇਈਏ ਕਿ 17 ਮਈ ਤਕ ਲਾਕਡਾਊਨ ਦਾ ਤੀਜਾ ਪੜਾਅ ਚੱਲੇਗਾ, ਇਸ ਲਈ ਅੱਜ ਦੀ ਬੈਠਕ ਕਾਫੀ ਅਹਿਮ ਹੈ। ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇਹ 5ਵੀਂ ਬੈਠਕ ਹੈ।

PunjabKesari
ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਪੀ. ਐੱਮ. ਮੋਦੀ ਨੇ ਕਿਹਾ ਕਿ ਸੂਬੇ ਮਿਲ ਕੇ ਕੰਮ ਕਰ ਰਹੇ ਹਨ। ਕੈਬਨਿਟ ਸਕੱਤਰ, ਸੂਬਿਆਂ ਦੇ ਸਕੱਤਰ ਨਾਲ ਲਗਾਤਾਰ ਸੰਪਰਕ ਵਿਚ ਹਨ। ਵਧੇਰੇ ਫੋਕਸ ਰੱਖੋ, ਸਰਗਰਮੀ ਵਧਾਓ। ਸੰਤੁਲਿਤ ਰਣਨੀਤੀ ਤੋਂ ਅੱਗੇ ਵਧੋ। ਚੁਣੌਤੀਆਂ ਕੀ ਹਨ, ਰਾਹ ਕੀ ਹੋਵੇਗਾ, ਇਸ 'ਤੇ ਕੰਮ ਕਰੋ। ਮੋਦੀ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਸੁਝਾਵਾਂ ਨਾਲ ਦਿਸ਼ਾ-ਨਿਰਦੇਸ਼ ਤੈਅ ਹੋਣਗੇ। ਭਾਰਤ ਇਸ ਸੰਕਟ 'ਚੋਂ ਆਪਣੇ ਆਪ ਨੂੰ ਬਚਾਉਣ 'ਚ ਬਹੁਤ ਹੱਦ ਤਕ ਸਫਲ ਹੋਇਆ ਹੈ। ਸੂਬਿਆਂ ਨੇ ਪੂਰੀ ਜ਼ਿੰਮੇਵਾਰੀ ਨਿਭਾਈ ਪਰ ਦੋ ਗਜ਼ ਦੀ ਦੂਰੀ ਹੋਈ ਢਿੱਲੀ ਤਾਂ ਸੰਕਟ ਵਧੇਗਾ। ਅਸੀਂ ਲਾਕਡਾਊਨ ਕਿਵੇਂ ਲਾਗੂ ਕਰ ਰਹੇ ਹਾਂ, ਇਹ ਵੱਡਾ ਵਿਸ਼ਾ ਰਿਹਾ ਹੈ। ਸਾਡੇ ਸਾਰਿਆਂ ਦੀ ਭੂਮਿਕਾ ਮਹੱਤਵਪੂਰਨ ਹੈ।

ਲਾਕਡਾਊਨ ਦੇ 47 ਦਿਨ ਪੂਰੇ ਹੋ ਚੁੱਕੇ ਹਨ। ਤੀਜਾ ਪਾਰਟ ਵੀ ਖਤਮ ਹੋਣ ਵਾਲਾ ਹੈ। ਕੋਰੋਨਾ ਲਗਾਤਾਰ ਰਫਤਾਰ ਨਾਲ ਵਧ ਰਿਹਾ ਹੈ। ਲਾਕਡਾਊਨ ਲੋਕਾਂ ਦੀ ਪਰੇਸ਼ਾਨੀ ਵਧਾ ਰਿਹਾ ਹੈ। ਅਰਥਵਿਵਸਥਾ 'ਤੇ ਵੀ ਕਰਾਰੀ ਸੱਟ ਵੱਜੀ ਹੈ। ਮੋਦੀ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਜਿੱਥੇ ਹੈ, ਉੱਥੇ ਹੀ ਰਹੇ ਪਰ ਇਨਸਾਨ ਦਾ ਮਨ ਨਹੀਂ ਸਮਝਦਾ ਅਤੇ ਸਾਨੂੰ ਕੁਝ ਫੈਸਲੇ ਬਦਲਣੇ ਵੀ ਪਏ। ਪਿੰਡਾਂ ਤਕ ਇਹ ਸੰਕਟ ਨਾ ਪੁੱਜੇ, ਹੁਣ ਇਹ ਚੁਣੌਤੀ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 67 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲਾ ਮੁਤਾਬਕ ਦੇਸ਼ 'ਚ ਕੋਰੋਨਾ ਦੇ ਕੁੱਲ ਕੇਸ 67,152 ਹਨ, ਜਿਸ 'ਚੋਂ 2,206 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20,917 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 4,123 ਕੇਸ ਸਾਹਮਣੇ ਆਏ ਹਨ ਅਤੇ ਕਰੀਬ 97 ਲੋਕਾਂ ਦੀ ਮੌਤ ਹੋ ਗਈ ਹੈ।      


Tanu

Content Editor

Related News