ਲਾਕਡਾਊਨ: ਪਤੀ ਨਾਲ ਨੋਇਡਾ ਤੋਂ 200 ਕਿਮੀ. ਪੈਦਲ ਚੱਲ ਕੇ ਪਿੰਡ ਪਹੁੰਚੀ ਗਰਭਵਤੀ ਮਹਿਲਾ

Tuesday, Mar 31, 2020 - 05:35 PM (IST)

ਲਾਕਡਾਊਨ: ਪਤੀ ਨਾਲ ਨੋਇਡਾ ਤੋਂ 200 ਕਿਮੀ. ਪੈਦਲ ਚੱਲ ਕੇ ਪਿੰਡ ਪਹੁੰਚੀ ਗਰਭਵਤੀ ਮਹਿਲਾ

ਨੋਇਡਾ-ਲਾਕਡਾਊਨ ਦੌਰਾਨ ਮਜ਼ਦੂਰਾਂ ਦੇ ਪਲਾਇਨ ਦੀਆਂ ਤਸਵੀਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਇਕ 8 ਮਹੀਨੇ ਦੀ ਗਰਭਵਤੀ ਮਹਿਲਾ ਮਜ਼ਦੂਰ ਵੀ ਸ਼ਾਮਲ ਹੈ ਜੋ ਕਿ ਨੋਇਡਾ ਤੋਂ ਆਪਣੇ ਪਤੀ ਨਾਲ ਪਿੰਡ ਜਾਲੌਨ ਲਈ ਤੁਰ ਪਈ, ਜੋ ਕਿ ਬੀਤੇ ਦਿਨ ਐਤਵਾਰ ਨੂੰ ਜਾਲੌਨ ਦੇ ਰਾਠ 'ਚ ਔਤਾ ਪਿੰਡ ਪਹੁੰਚ ਕੇ ਆਪਣਿਆਂ ਨੂੰ ਦੇਖਦੇ ਹੀ ਰੋਣ ਲੱਗੀ। ਉਸ ਨੇ ਕਿਹਾ ਕਿ ਉਹ 200 ਕਿਲੋਮੀਟਰ ਪੈਦਲ ਚੱਲ ਕੇ ਆਈ ਹੈ।

ਦੱਸਣਯੋਗ ਹੈ ਕਿ ਮਹਿਲਾ ਅਤੇ ਉਸ ਦਾ ਪਤੀ ਪਿਛਲੇ 5 ਸਾਲਾਂ ਤੋਂ ਕੰਸਟ੍ਰਕਸ਼ਨ ਸਾਈਟ 'ਤੇ ਕੰਮ ਕਰ ਰਹੇ ਹਨ। 8 ਮਹੀਨਿਆਂ ਦਾ ਗਰਭਵਤੀ ਅੰਜੂ ਦੇਵੀ (25) ਨੇ 2 ਦਿਨ-ਰਾਤ ਪੈਦਲ ਤੁਰ ਕੇ ਪਿੰਡ ਪਹੁੰਚਣ ਲਈ ਸਫਰ ਕੀਤਾ। ਰਾਠ ਪਹੁੰਚ ਕੇ ਅੰਜੂ ਦੇ ਪਤੀ ਅਸ਼ੋਕ (28) ਨੇ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਗਏ ਅਤੇ ਚੈੱਕਅਪ ਕਰਵਾਇਆ ਹਾਲਾਂਕਿ 14 ਦਿਨਾਂ ਲਈ ਇਤਿਆਤ ਵਜੋਂ ਖੁਦ ਨੂੰ ਕੁਆਰੰਟੀਨ 'ਤੇ ਰੱਖੇਗੀ।

ਅਸ਼ੋਕ ਨੇ ਦੱਸਿਆ ਹੈ ਕਿ ਉਹ ਇਕ ਬਿਨਾਂ ਜ਼ਮੀਨ ਤੋਂ ਕਿਸਾਨ ਹੈ ਅਤੇ ਨੋਇਡਾ ਦੀ ਕੰਸਟ੍ਰਕਸ਼ਨ ਸਾਈਟ 'ਤੇ ਕੰਮ ਕਰਦੇ ਹਨ। ਉਹ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੋਇਆ ਆਪਣੀ ਪਤਨੀ ਨੂੰ ਲੈ ਕੇ 200 ਕਿਮੀ. ਦਾ ਸਫਰ ਕਰਦਾ ਹੋਇਆ ਪਿੰਡ ਪਹੁੰਚਿਆ। 


author

Iqbalkaur

Content Editor

Related News