ਲਾਕਡਾਊਨ ਕਾਰਨ ਮਜ਼ਦੂਰਾਂ ਦੀ ਰੋਜ਼ੀ-ਰੋਟੀ ''ਤੇ ਡੂੰਘਾ ਸੰਕਟ ਛਾਇਆ ਹੋਇਆ ਹੈ : ਮਾਇਆਵਤੀ
Friday, May 01, 2020 - 12:07 PM (IST)
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਮਜ਼ਦੂਰ ਦਿਵਸ ਮੌਕੇ ਸ਼ੁੱਕਰਵਾਰ ਨੂੰ ਕਿਹਾ ਕਿ ਲਾਕਡਾਊਨ ਕਾਰਨ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਡੂੰਘਾ ਸੰਕਟ ਛਾਇਆ ਹੋਇਆ ਹੈ। ਉਨਾਂ ਨੇ ਕਿਹਾ ਕਿ ਅਜਿਹੇ 'ਚ ਕੇਂਦਰ ਅਤੇ ਰਾਜਾਂ ਦੀ ਕਲਿਆਣਕਾਰੀ ਸਰਕਾਰ ਦੇ ਰੂਪ 'ਚ ਭੂਮਿਕਾ ਬਹੁਤ ਹੀ ਜ਼ਰੂਰੀ ਹੈ। ਮਾਇਆਵਤੀ ਨੇ ਟਵੀਟ 'ਚ ਕਿਹਾ,''ਮਜ਼ਦੂਰ ਵਰਗ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਮਈ ਦਿਵਸ ਦੇ ਰੂਪ 'ਚ ਹਰ ਸਾਲ ਧੂਮਧਾਮ ਨਾਲ ਮਨਾਉਂਦੇ ਹਨ ਪਰ ਮੌਜੂਦਾ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਅਤੇ ਲਾਕਡਾਊਨ ਕਾਰਨ ਉਨਾਂ ਦੀ ਰੋਜ਼ੀ-ਰੋਟੀ 'ਤੇ ਡੂੰਘਾ ਸੰਕਟ ਛਾਇਆ ਹੋਇਆ ਹੈ। ਅਜਿਹੇ 'ਚ ਕੇਂਦਰ ਅਤੇ ਰਾਜਾਂ ਦੀ ਕਲਿਆਣਕਾਰੀ ਸਰਕਾਰ ਦੇ ਰੂਪ 'ਚ ਭੂਮਿਕਾ ਬਹੁਤ ਹੀ ਜ਼ਰੂਰੀ ਹੈ।''
ਉਨਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਅਪੀਲ ਹੈ ਕਿ ਉਹ ਕਰੋੜਾਂ ਗਰੀਬ ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਦੇ ਹਿੱਤਾਂ ਦੀ ਰੱਖਿਆ 'ਚ ਸਾਰਥਕ ਕਦਮ ਚੁੱਕਣ ਅਤੇ ਉਨਾਂ ਵੱਡੀਆਂ ਨਿੱਜੀ ਕੰਪਨੀਆਂ ਦਾ ਵੀ ਨੋਟਿਸ ਲੈਣ, ਜੋ ਸਿਰਫ਼ ਆਪਣਾ ਮੁਨਾਫਾ ਬਰਕਰਾਰ ਰੱਖਣ ਲਈ ਕਰਮਚਾਰੀਆਂ ਦੀ ਤਨਖਾਹ 'ਚ ਮਨਮਾਨੀ ਕਟੌਤੀ ਕਰ ਰਹੀਆਂ ਹਨ।