CM ਕੇਜਰੀਵਾਲ ਦਾ ਐਲਾਨ- ਦਿੱਲੀ 'ਚ ਅਜੇ ਲਾਕਡਾਊਨ 'ਚ ਨਹੀਂ ਦਿੱਤੀ ਜਾਵੇਗੀ ਕੋਈ ਢਿੱਲ
Sunday, Apr 19, 2020 - 01:23 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਭਾਵ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਅਜੇ ਲਾਕਡਾਊਨ 'ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਕੋਰੋਨਾ ਦੀ ਸਭ ਤੋਂ ਮੁਸ਼ਕਲ ਲੜਾਈ ਲੜ ਰਹੀ ਹੈ ਪਿਛਲੇ ਦੋ ਤੋਂ ਢਾਈ ਮਹੀਨਿਆਂ 'ਚ ਵਿਦੇਸ਼ਾਂ ਤੋਂ ਲੋਕ ਦਿੱਲੀ 'ਚ ਆਏ, ਕਿਉਂਕਿ ਇਹ ਦੇਸ਼ ਦੀ ਰਾਜਧਾਨੀ ਹੈ। ਇਸ ਲਈ ਕੋਰੋਨਾ ਦੀ ਸਭ ਤੋਂ ਵਧੇਰੇ ਮਾਰ ਦਿੱਲੀ ਨੂੰ ਬਰਦਾਸ਼ਤ ਕਰਨੀ ਪਈ। ਮਰਕਜ਼ 'ਚ ਤਬਲੀਗੀ ਜਮਾਤ ਕਾਰਨ ਵੀ ਜੋ ਹੋਇਆ, ਉਸ ਦੀ ਮਾਰ ਵੀ ਦਿੱਲੀ ਨੂੰ ਪਈ ਹੈ। ਇਸ ਲਈ 20 ਅਪ੍ਰੈਲ ਨੂੰ ਲਾਕਡਾਊਨ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਲਾਕਡਾਊਨ 'ਚ ਉਤਪਾਦਨ ਨੂੰ ਨੁਕਸਾਨ, 15-20 ਰੁ: ਮਹਿੰਗੀ ਹੋ ਸਕਦੀ ਹੈ ਚਾਹ
ਕੇਜਰੀਵਾਲ ਨੇ ਕਿਹਾ ਕਿ ਜੇਕਰ ਢਿੱਲ ਦਿੱਤੀ ਅਤੇ ਸਥਿਤੀ ਖਰਾਬ ਹੋਈ ਤਾਂ ਕਦੇ ਖੁਦ ਨੂੰ ਮੁਆਫ਼ ਨਹੀਂ ਕਰ ਸਕਾਂਗੇ, ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਦਿੱਲੀ ਵਾਸੀਆਂ ਦੀ ਜ਼ਿੰਦਗੀ ਦਾ ਧਿਆਨ ਰੱਖਦੇ ਹੋਏ ਫਿਲਹਾਲ ਲਾਕਡਾਊਨ ਦੀਆਂ ਸ਼ਰਤਾਂ 'ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਹਫਤੇ ਬਾਅਦ (27 ਅਪ੍ਰੈਲ ਨੂੰ) ਮੁੜ ਸਥਿਤੀ 'ਤੇ ਵਿਚਾਰ ਕਰਾਂਗੇ। ਉਨ੍ਹਾਂ ਇਸ ਦੇ ਨਾਲ ਹੀ ਆਖਿਆ ਕਿ ਸ਼ਨੀਵਾਰ ਨੂੰ ਸਾਹਮਣੇ ਆਏ ਕੋਰੋਨਾ ਦੇ 186 ਮਾਮਲਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਦਿੱਲੀ 'ਚ ਕੋਰੋਨਾ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਇਹ ਅਜੇ ਕੰਟਰੋਲ ਵਿਚ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਥਾਵਾਂ 'ਤੇ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕੀਤਾ ਹੈ, ਉੱਥੇ ਇਸ ਦੇ ਮਾਮਲਿਆਂ 'ਚ ਕਾਫੀ ਹੱਦ ਤੱਕ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਕੰਟਰੋਲ ਕਰਨ 'ਚ ਲਾਕਡਾਊਨ ਦਾ ਵੀ ਅਹਿਮ ਯੋਗਦਾਨ ਹੈ।
ਇਹ ਵੀ ਪੜ੍ਹੋ : ਕੋਰੋਨਾ : ਭਾਰਤ 'ਚ ਮੌਤਾਂ ਦਾ ਅੰਕੜਾ 500 ਤੋਂ ਪਾਰ, ਜਾਣੋ ਕੀ ਨੇ ਤਾਜ਼ਾ ਹਾਲਾਤ
ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਲਾਪ੍ਰਵਾਹੀ ਵਰਤਣ ਰਹੇ ਹਨ, ਇਹ ਚਿੰਤਾ ਦੀ ਗੱਲ ਹੈ ਪਰ ਅਜੇ ਵੀ ਸਮਾਂ ਹੈ ਕਿ ਅਸੀਂ ਇਸ ਨੂੰ ਕੰਟਰੋਲ ਕਰ ਸਕਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਸਾਰੇ 11 ਜ਼ਿਲੇ ਹਾਟ ਸਪਾਟ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੋ ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ ਹਨ, ਉਨ੍ਹਾਂ 'ਚ ਢਿੱਲ ਫਿਲਹਾਲ ਨਹੀਂ ਦਿੱਤੀ ਜਾਣੀ ਚਾਹੀਦੀ। ਅੱਜ ਦਿੱਲੀ 'ਚ 1,893 ਕੇਸ ਹਨ, ਇਨ੍ਹਾਂ 'ਚ 26 ਆਈ. ਸੀ. ਯੂ. ਵਿਚ ਹਨ ਅਤੇ 6 ਵੈਂਟੀਲੇਟਰ 'ਤੇ ਹਨ। ਕੱਲ ਸਾਡੇ ਕੋਲ 736 ਟੈਸਟ ਦੀ ਰਿਪੋਰਟ ਆਈ, ਉਨ੍ਹਾਂ 'ਚ 186 ਕੋਰੋਨਾ ਦੇ ਮਰੀਜ਼ ਨਿਕਲੇ। ਪਿਛਲੇ ਤਿੰਨ ਦਿਨਾਂ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਮਾਮੂਲੀ ਕਮੀ ਆਈ ਹੈ। ਇਸ ਲਈ ਇਕ ਹਫਤੇ ਬਾਅਦ ਅਸੀਂ ਮੁੜ ਮਾਹਰਾਂ ਨਾਲ ਬੈਠਕ ਕਰ ਕੇ ਇਸ ਦੀ ਸਮੀਖਿਆ ਕਰਾਂਗੇ ਅਤੇ ਜ਼ਰੂਰਤ ਪੈਣ 'ਤੇ ਢਿੱਲ ਦੇ ਸਕਦੇ ਹਾਂ। ਇਹ ਵੀ ਪੜ੍ਹੋ