ਲਾਕਡਾਊਨ ਕਾਰਨ ਪੇਕੇ ਘਰ 'ਚ ਫਸੀ ਪਤਨੀ, ਪਤੀ ਨੇ ਲਿਆ ਫਾਹਾ

4/9/2020 12:25:34 PM

ਗੋਂਡਾ (ਭਾਸ਼ਾ)— ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ਲਾਕਡਾਊਨ ਹੈ, ਜੋ ਕਿ 14 ਅਪ੍ਰੈਲ ਤੱਕ ਜਾਰੀ ਰਹੇਗਾ। ਲਾਕਡਾਊਨ ਕਾਰਨ ਟਰੇਨਾਂ, ਬੱਸਾਂ ਅਤੇ ਇੱਥੋਂ ਤਕ ਕਿ ਹਵਾਈ ਸਫਰ ਵੀ ਪੂਰੀ ਤਰ੍ਹਾਂ ਬੰਦ ਹੈ, ਜਿਸ ਕਾਰਨ ਲੋਕ ਘਰਾਂ 'ਚ ਹੀ ਬੰਦ ਹਨ। ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ 'ਚ ਲਾਕਡਾਊੂਨ ਕਾਰਨ ਪੇਕੇ ਫਸੀ ਪਤਨੀ ਦੇ ਦੁੱਖ 'ਚ ਪਤੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ : ਵੱਧ ਸਕਦੈ ਲਾਕਡਾਊਨ! PM ਮੋਦੀ ਨੇ ਦਿੱਤੇ ਸੰਕੇਤ, 11 ਅਪ੍ਰੈਲ ਨੂੰ ਸਾਰੇ ਮੁੱਖ ਮੰਤਰੀ ਨਾਲ ਹੋਵੇਗੀ ਚਰਚਾ

ਇਹ ਘਟਨਾ ਗੋਂਡਾ ਜ਼ਿਲੇ ਦੇ ਥਾਣਾ ਕੋਤਵਾਲੀ ਨਗਰ ਦੇ ਅਧੀਨ ਪੈਂਦੇ ਰਾਧਾ ਕੁੰਡ ਮੁਹੱਲੇ ਦੀ ਹੈ, ਜਿੱਥੇ 32 ਸਾਲਾ ਰਾਕੇਸ਼ ਸੋਨੀ ਨੇ ਆਪਣੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਓਧਰ ਪੁਲਸ ਇੰਸਪੈਕਟਰ ਆਲੋਕ ਰਾਵ ਨੇ ਦੱਸਿਆ ਕਿ ਸੂਚਨਾ ਮੁਤਾਬਕ ਮ੍ਰਿਤਕ ਦੀ ਪਤਨੀ ਪਿਛਲੇ ਦਿਨੀਂ ਪੇਕੇ ਚਲੀ ਗਈ ਸੀ ਅਤੇ ਲਾਕਡਾਊਨ ਕਾਰਨ ਉੱਥੋਂ ਵਾਪਸ ਸਹੁਰੇ ਘਰ ਨਹੀਂ ਆ ਸਕੀ ਸੀ। ਰਾਕੇਸ਼ ਆਪਣੀ ਪਤਨੀ ਦੇ ਵਿਛੋੜੇ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਫਾਂਸੀ ਲਾ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, 166 ਲੋਕਾਂ ਦੀ ਮੌਤ

ਦੱਸਣਯੋਗ ਹੈ ਕਿ ਲਾਕਡਾਊਨ ਕਾਰਨ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਮੋਦੀ ਸਰਕਾਰ ਵਲੋਂ 25 ਮਾਰਚ ਨੂੰ ਲਾਕਡਾਊਨ ਲਾਗੂ ਕੀਤਾ ਗਿਆ ਸੀ, ਜੋ ਕਿ 14 ਅਪ੍ਰੈਲ ਤਕ ਜਾਰੀ ਰਹੇਗਾ। ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਦਾ ਇਕੋ-ਇਕ ਬਚਾਅ ਹੈ-ਲਾਕਡਾਊਨ ਅਤੇ ਸਮਾਜਿਕ ਦੂਰੀ। ਵਾਇਰਸ ਕਾਰਨ ਦੇਸ਼ 'ਚ 5,734 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 166 ਲੋਕਾਂ ਦੀ ਮੌਤ ਹੋ ਗਈ ਹੈ।


Tanu

Edited By Tanu