ਲਾਕਡਾਊਨ ਦਾ ਅਸਰ ਪਸ਼ੂਆਂ-ਪੰਛੀਆਂ ’ਤੇ ਵੀ ਪੈਣ ਲੱਗਾ

03/23/2020 11:03:58 PM

ਜੈਪੁਰ - ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਲਾਕਡਾਊਨ ਕਾਰਣ ਜਿੱਥੇ ਆਮ ਜ਼ਿੰਦਗੀ ਰੁਕ ਗਈ ਹੈ, ਉੱਥੇ ਇਸ ਦਾ ਅਸਰ ਪਸ਼ੂਆਂ-ਪੰਛੀਆਂ ’ਤੇ ਵੀ ਪੈਣ ਲੱਗਾ ਹੈ। ਲੋਕ ਘਰੋਂ ਬਾਹਰ ਨਹੀਂ ਆ ਰਹੇ। ਲੋਕਾਂ ਦੀ ਆਵਾਜਾਈ ਘੱਟ ਹੋਣ ਕਾਰਣ ਪਸ਼ੂਆਂ ਤੇ ਪੰਛੀਆਂ ਨੂੰ ਭੋਜਨ ਤੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਹੋਟਲ-ਰੈਸਟੋਰੈਂਟ ਅਾਦਿ ਬੰਦ ਹਨ ਜਿਸ ਕਾਰਣ ਕੱੁਤਿਆਂ ਤੇ ਬਿੱਲੀਆਂ ਨੂੰ ਵੀ ਭੁੱਖਿਆ ਰਹਿਣਾ ਪੈ ਰਿਹਾ ਹੈ। ਸ਼ਹਿਰ ਦੇ ਸਮਾਜ ਸੇਵਕਾਂ ਨੇ ਲੋਕਾਂ ਨੂੰ ਪਸ਼ੂ-ਪੰਛੀਆਂ ਲਈ ਭੋਜਨ ਤੇ ਦਾਣਾ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ ਹੈ।


Inder Prajapati

Content Editor

Related News