10 ਸਾਲਾ ਬਾਅਦ ਯੂਰਪੀਅਨ ਦੇਸ਼ਾਂ ਜਿੰਨੀ ਸਾਫ ਹੋਈ ਦਿੱਲੀ ਦਾ ਹਵਾ

04/14/2020 10:40:46 AM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗਿਣਤੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਹੁੰਦੀ ਹੈ। ਪ੍ਰਦੂਸ਼ਣ ਘੱਟ ਕਰਨ ਲਈ ਸਰਕਾਰੀ ਮਸ਼ੀਨਰੀ ਨੇ ਕਰੋੜਾਂ ਰੁਪਏ ਖਰਚ ਕੀਤੇ ਗਏ ਪਰ ਕੋਈ ਨਤੀਜਾ ਨਹੀਂ ਨਿਕਲਿਆਂ। ਇਨੀਂ ਦਿਨੀਂ ਦੇਸ਼ 'ਚ ਲਾਕਡਾਊਨ ਹੈ। ਰੇਲ, ਬੱਸ ਅਤੇ ਜਹਾਜ਼ ਸੇਵਾਵਾਂ ਦੇ ਨਾਲ ਹੀ ਕੰਪਨੀਆਂ 'ਚ ਵੀ ਕੰਮ ਬੰਦ ਹੈ। ਅਜਿਹੇ 'ਚ ਲਾਕਡਾਊਨ ਦਾ ਅਸਰ ਦੀ ਦਿੱਲੀ ਦਾ ਆਬੋਹਵਾ 'ਤੇ ਪੈਂਦਾ ਦਿਸ ਰਿਹਾ ਹੈ। ਦਿੱਲੀ ਦੀ ਹਵਾ ਇਨੀਂ ਦਿਨੀ ਯੂਰਪੀਅਨ ਦੇਸ਼ਾਂ ਦੀ ਤਰ੍ਹਾਂ ਸਾਫ ਹੋ ਗਈ ਹੈ। ਏਅਰ ਕੁਆਲਿਟੀ ਇੰਡੈਕਸ ਤੋਂ ਲੈ ਕੇ ਪੀ.ਐੱਮ 10 ਅਤੇ ਪੀ.ਐੱਮ 2.5 ਤੱਕ ਫਿਲਹਾਲ ਇਸ ਪੱਧਰ 'ਤੇ ਹੈ, ਜਿੰਨਾ ਯੂਰਪੀਅਨ ਦੇਸ਼ਾਂ 'ਚ ਦੇਖਣ ਨੂੰ ਮਿਲਦਾ ਹੈ। ਇਹ ਹਵਾ ਇੰਨੀ ਸਾਫ ਹੈ ਜਿਨੀ 10 ਸਾਲ ਪਹਿਲਾ ਕਾਮਨਵੈਲਥ ਗੇਮ ਦੌਰਾਨ ਦੇਖਣ ਨੂੰ ਮਿਲੀ ਸੀ ਪਰ ਹੁਣ ਲਾਕਡਾਊਨ ਨੇ ਦਿੱਲੀ ਦੀ ਹਵਾ ਨੂੰ ਇੰਨਾ ਸਾਫ ਕਰ ਦਿੱਤਾ ਹੈ।

ਇੰਨੀ ਸਾਫ ਹਵਾ ਦੇ ਲਈ ਦਿੱਲੀ ਨੂੰ 10 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਦਿੱਲੀ ਦੀ ਹਵਾ ਇੰਨੀ ਸਾਫ ਹੋ ਸਕਦੀ ਹੈ ਇਸ ਬਾਰੇ ਇੱਥੇ ਦੇ ਰਹਿਣ ਵਾਲੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਅੱਜ ਦਿੱਲੀ-ਐੱਨ.ਸੀ.ਆਰ ਦੀ ਹਵਾ ਇੰਨੀ ਸਾਫ ਹੋ ਗਈ ਹੈ ਜਿੰਨੀ ਅਮਰੀਕਾ 'ਚ ਰਹਿੰਦੀ ਹੈ। ਦਿੱਲੀ 'ਚ ਪੀ.ਐੱਮ 2.5 ਫਿਲਹਾਲ 30 ਦੇ ਨੇੜੇ ਹੈ। 2010 'ਚ ਜਦੋਂ ਦਿੱਲੀ 'ਚ ਕਾਮਨਵੈਲਥ ਖੇਡਾਂ ਹੋਈਆਂ ਸੀ ਤਾਂ ਮਾਨਸੂਨ ਦਾ ਸਮਾਂ ਸੀ ਅਤੇ ਸਕੂਲ-ਕਾਲਜ ਸਮੇਤ ਹੋਰ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਪੀ.ਐੱਮ 2.5 ਤੋਂ 30 ਦੇ ਨੇੜੇ ਸੀ। 

ਵਾਤਾਵਰਣ ਨਾਲ ਜੁੜੇ ਮਾਮਲਿਆਂ ਦੇ ਵਕੀਲ ਗੌਰਵ ਬੰਸਲ ਦਾ ਕਹਿਣਾ ਹੈ ਕਿ ਇਹ ਸਾਰਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਲਾਕਡਾਊਨ 'ਚ ਸਾਰੇ ਲੋਕ ਘਰਾਂ ਦੇ ਅੰਦਰ ਬੰਦ ਰਹਿਣ ਨੂੰ ਮਜ਼ਬੂਰ ਹਨ। 
ਮਸ਼ਹੂਰ ਵਾਤਾਵਰਨ ਪ੍ਰੇਮੀ ਮਨੋਜ ਮਿਸ਼ਰਾ ਦਾ ਕਹਿਣਾ ਹੈ ਕਿ ਹਵਾ ਤਾਂ ਹਵਾ, ਪਾਣੀ ਵੀ ਸ਼ੁੱਧ ਹੋ ਗਿਆ ਹੈ। ਯੁਮਨਾ ਅਤੇ ਹਿੰਡਨ ਨਦੀਆਂ ਸਾਫ ਹੋ ਗਈਆਂ ਹਨ ਕੋਰੋਨਾ ਦੀ ਦਹਿਸ਼ਤ ਤੋਂ ਬਾਅਦ ਲਾਕਡਾਊਨ ਨੇ ਕਾਫੀ ਕੁਝ ਬਦਲ ਦਿੱਤਾ ਹੈ। ਦਿੱਲੀ ਦੀਆਂ ਸੜਕਾਂ ਜੋ ਅਕਸਰ ਟ੍ਰੈਫਿਕ ਜਾਮ ਨਾਲ ਘੰਟਿਆਂ ਤੱਕ ਭਰੀਆਂ ਰਹਿੰਦੀਆਂ ਸੀ ਉਹ ਸੁੰਨਸਾਨ ਅਤੇ ਵੀਰਾਨ ਹਨ। ਨਾ ਮੈਟਰੋ ਚੱਲ ਰਹੀ ਹੈ ਅਤੇ ਨਾ ਹੀ ਰੇਲ। ਸਾਰੀਆਂ ਇੰਡਸਟਰੀਅਲ ਯੂਨਿਟ ਵੀ ਬੰਦ ਪਈ ਹੈ ਮਤਲਬ ਕਿ ਨਾ ਹੀ ਹਵਾ ਪ੍ਰਦੂਸ਼ਣ ਹੈ ਅਤੇ ਨਾ ਹੀ ਪਾਣੀ ਪ੍ਰਦੂਸ਼ਣ ਹੈ। 

ਦੱਸਣਯੋਗ ਹੈ ਕਿ ਬੀਤੇ ਮਾਰਚ ਮਹੀਨੇ ਦੀ ਗੱਲ ਕਰੀਏ ਤਾਂ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) ਲਗਭਗ 11 ਦਿਨ 0 ਤੋਂ 100 ਦੇ ਵਿਚਕਾਰ ਰਿਹਾ ਹੈ। ਇਸ ਦੇ ਨਾਲ 2018 ਅਤੇ 2019 'ਚ ਇਕ ਵੀ ਦਿਨ ਅਜਿਹਾ ਨਹੀਂ ਰਿਹਾ ਜਦੋਂ ਮਾਰਚ ਦੇ ਮਹੀਨੇ 'ਚ ਏਅਰ ਕੁਆਲਿਟੀ ਇੰਡੈਕਸ 100 ਤੋਂ ਹੇਠਾ ਪਹੁੰਚਿਆ ਹੋਵੇ।


Iqbalkaur

Content Editor

Related News