ਲਾਕਡਾਊਨ ਦੌਰਾਨ ਅਪਰਾਧਾਂ ''ਚ ਆਈ ਕਮੀ : ਸਵਾਤੀ ਮਾਲੀਵਾਲ

Tuesday, Apr 14, 2020 - 03:52 PM (IST)

ਨਵੀਂ ਦਿੱਲੀ- ਦਿੱਲੀ 'ਚ ਲਾਕਡਾਊਨ ਦੌਰਾਨ ਜਿੱਥੇ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਕੋਈ ਵਾਧਾ ਨਹੀਂ ਹੋਇਆ ਹੈ, ਉੱਥੇ ਹੀ ਛੇੜਛਾੜ, ਯੌਨ ਉਤਪੀੜਨ, ਪਿੱਛਾ ਕਰਨ ਆਦਿ ਦੇ ਮਾਮਲਿਆਂ 'ਚ ਭਾਰੀ ਗਿਰਾਵਟ ਦੇਖੀ ਗਈ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਅੱਜ ਯਾਨੀ ਮੰਗਲਵਾਰ ਨੂੰ ਕਿਹਾ ਕਿ ਅਪਰਾਧਾਂ 'ਚ ਕਮੀ ਆਈ ਹੈ ਪਰ ਇਹ ਚਿੰਤਾਜਨਕ ਹੈ ਕਿ ਲਾਕਡਾਊਨ ਦੌਰਾਨ ਵੀ ਕਮਿਸ਼ਨ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਕੁਝ ਮਾਮਲੇ ਮਿਲੇ ਹਨ, ਜਿਨਾਂ 'ਚ ਰੇਪ, ਬਾਲ ਯੌਨ ਹਿੰਸਾ, ਘਰੇਲੂ ਹਿੰਸਾ ਅਤੇ ਸਾਈਬਰ ਅਪਰਾਧ ਦੇ ਮਾਮਲੇ ਸ਼ਾਮਲ ਹਨ।

ਉਨਾਂ ਨੇ ਕਿਹਾ,''ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਰਾਜਧਾਨੀ 'ਚ ਅਪਰਾਧਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਇਹ ਪਰੇਸ਼ਾਨ ਕਰਨ ਵਾਲਾ ਹੈ ਕਿ ਅਜਿਹੇ ਦੁਖਦ ਸਮੇਂ 'ਚ ਵੀ ਜਦੋਂ ਪੂਰਾ ਦੇਸ਼ ਲਾਕਡਾਊਨ 'ਚ ਹੈ ਅਤੇ ਕੋਰੋਨਾ ਵਿਰੁੱਧ ਲੜ ਰਿਹਾ ਹੈ, ਔਰਤਾਂ ਅਤੇ ਕੁੜੀਆਂ ਨਾਲ ਰੇਪ, ਘਰੇਲੂ ਹਿੰਸਾ ਅਤੇ ਹੋਰਾਂ ਵਿਰੁੱਧ ਅਪਰਾਧ ਹਾਲੇ ਵੀ ਹੋ ਰਹੇ ਹਨ। ਅਸੀਂ ਆਪਣੀ ਟੀਮ ਅਤੇ ਦਿੱਲੀ ਪੁਲਸ ਦੀ ਮਦਦ ਨਾਲ ਸਾਰੇ ਰਿਪੋਰਟ ਕੀਤੇ ਗਏ ਮਾਮਲਿਆਂ 'ਤੇ ਕੰਮ ਕਰ ਰਹੇ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੁਸ਼ਕਲ ਦੀ ਘੜੀ 'ਚ ਮਨੁੱਖਤਾ ਦਿਖਾਉਣ।''

ਮਾਲੀਵਾਲ ਨੇ ਕਿਹਾ ਕਿ ਦਿੱਲੀ ਮਹਿਲਾ ਕਮਿਸ਼ਨ ਆਪਣੀ ਮਹਿਲਾ ਹੈਲਪਲਾਈਨ ਅਤੇ ਰੇਪ ਕ੍ਰਾਈਸਿਸ ਸੈੱਲ ਦੇ ਮਾਧਿਅਮ ਨਾਲ ਲਾਕਡਾਊਨ ਦੌਰਾਨ 24 ਘੰਟੇ ਕੰਮ ਕਰ ਰਿਹਾ ਹੈ। ਕਮਿਸ਼ਨ ਨੂੰ ਲਾਕਡਾਊਨ ਦੌਰਾਨ ਹਰ ਦਿਨ ਲਗਭਗ 1400 ਕਾਲ ਪ੍ਰਾਪਤ ਹੋ ਰਹੀਆਂ ਹਨ। ਮਹਿਲਾ ਪੰਚਾਇਤ ਦੀਆਂ ਟੀਮਾਂ ਰਾਸ਼ਨ ਪਾਉਣ 'ਚ ਔਰਤਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਮਦਦ ਕਰ ਰਹੀਆਂ ਹਨ। ਉਨਾਂ ਨੇ ਕਿਹਾ ਕਿ ਲਾਕਡਾਊਨ ਦੌਰਾਨ, ਕਮਿਸ਼ਨ ਨੂੰ 26 ਮਾਰਚ ਤੋਂ 31 ਮਾਰਚ ਦਰਮਿਆਨ ਜ਼ਿਆਦਾ ਕਾਲ ਪ੍ਰਾਪਤ ਹੋਈਆਂ। ਕਮਿਸ਼ਨ ਨੂੰ 27 ਮਾਰਚ ਨੂੰ 4,341 ਕਾਲ, 28 ਮਾਰਚ ਨੂੰ 5522 ਕਾਲ ਅਤੇ 29 ਅਤੇ 30 ਮਾਰਚ ਨੂੰ 3000 ਤੋਂ ਵਧ ਕਾਲ ਮਿਲੀਆਂ। ਇਕ ਅਪ੍ਰੈਲ ਤੋਂ ਬਾਅਦ ਕਮਿਸ਼ਨ ਨੂੰ ਹਰ ਦਿਨ ਲਗਭਗ 1300 ਤੋਂ 1500 ਕਾਲ ਪ੍ਰਾਪਤ ਹੋ ਰਹੀਆਂ ਹਨ। 26 ਮਾਰਚ ਤੋਂ 31 ਮਾਰਚ ਤੱਕ, ਕਮਿਸ਼ਨ ਨੂੰ ਆਈਆਂ ਕਾਲ 'ਚ ਸਭ ਤੋਂ ਵਧ ਲਾਕਡਾਊਨ ਬਾਰੇ ਵਹਿਮਾਂ ਨਾਲ ਜੁ਼ੜੇ ਕਾਲ ਸਨ।


DIsha

Content Editor

Related News