ਲਾਕ ਡਾਊਨ : ਕੀ ਇੰਝ ਜਿੱਤ ਸਕੇਗਾ ਭਾਰਤ ਕੋਰੋਨਾ ਨਾਲ ਜੰਗ? ਦੇਖੋ ਹੈਰਾਨ ਕਰਦੀਆਂ ਤਸਵੀਰਾਂ

03/28/2020 2:32:22 PM

ਵੈੱਬ ਡੈਸਕ— ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਦੁਨੀਆ ਭਰ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਮੌਤਾਂ ਦਾ ਇਹ ਅੰਕੜਾ ਹੈਰਾਨ ਕਰ ਦੇਣ ਵਾਲਾ ਹੈ। ਚੀਨ ਤੋਂ ਫੈਲਿਆ ਇਹ ਵਾਇਰਸ ਇੰਨਾ ਜਾਨਲੇਵਾ ਹੋਵੇਗਾ, ਇਸ ਦੀ ਕਿਸੇ ਨੂੰ ਭਿਣਕ ਤਕ ਨਹੀਂ ਸੀ। ਕਈ ਦੇਸ਼ਾਂ 'ਚ ਵਾਇਰਸ ਨਾਲ ਮੌਤਾਂ ਦੇ ਢੇਰ ਲੱਗ ਰਹੇ ਹਨ। ਵਾਇਰਸ ਨੂੰ ਫੈਲਣ ਦਾ ਇਕੋਂ-ਇਕ ਇਲਾਜ ਹੈ ਕਿ ਆਪਣੇ ਘਰਾਂ 'ਚ ਬੰਦ ਰਹੋ, ਸੁਰੱਖਿਅਤ ਰਹੋ। ਇਸ ਲਈ ਜ਼ਿਆਦਾਤਰ ਦੇਸ਼ਾਂ 'ਚ ਲਾਕ ਡਾਊਨ ਲਾਗੂ ਕੀਤਾ ਗਿਆ ਹੈ। ਭਾਰਤ 'ਚ ਉਨ੍ਹਾਂ 'ਚੋਂ ਇਕ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਲਾਕ ਡਾਊਨ ਦਾ ਐਲਾਨ ਕੀਤਾ। 24 ਮਾਰਚ ਮੰਗਲਵਾਰ ਰਾਤ 12 ਵਜੇ ਤੋਂ ਲਾਗੂ ਹੋ ਗਿਆ। ਕਰੀਬ 21 ਦਿਨਾਂ ਦਾ ਇਹ ਲਾਕ ਡਾਊਨ 14 ਅਪ੍ਰੈਲ ਤਕ ਲਾਗੂ ਰਹੇਗਾ। 

PunjabKesari

ਲਾਕ ਡਾਊਨ ਦੇ ਬਾਵਜੂਦ ਲੋਕ ਮੰਨਣ ਲਈ ਤਿਆਰ ਨਹੀਂ ਹਨ। ਜੇਕਰ ਸਾਨੂੰ ਸਾਰਿਆਂ ਨੂੰ ਕੋਰੋਨਾ ਨਾਲ ਜੰਗ ਲੜਨੀ ਹੈ ਤਾਂ ਘਰਾਂ 'ਚ ਬੰਦ ਰਹਿਣਾ ਹੈ। ਵਾਇਰਸ ਤੋਂ ਬਚਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੋਵੇਗੀ। ਇਸ ਦੇ ਬਾਵਜੂਦ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਪਰੇਸ਼ਾਨ ਕਰ ਦੇਣ ਵਾਲੀਆਂ ਹਨ। ਦਿੱਲੀ-ਰਾਜਸਥਾਨ ਅਤੇ ਹਰਿਆਣਾ 'ਚ ਲਾਕ ਡਾਊਨ 'ਚ ਫਸੇ ਉੱਤਰ ਪ੍ਰਦੇਸ਼ ਦੇ ਲੋਕਾਂ ਲਈ ਸਰਕਾਰ ਨੇ ਬੱਸਾਂ ਚਲਾਉਣ ਦਾ ਫੈਸਲਾ ਲਿਆ।

PunjabKesari

ਬੱਸ ਅੱਡਿਆਂ 'ਤੇ ਭੀੜ ਇਕੱਠੀ ਹੋ ਗਈ, ਇਸ ਦਾ ਮਤਲਬ ਕਿ ਲੋਕ ਲਾਕ ਡਾਊਨ 'ਚ ਵੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਯਾਤਰੀਆਂ ਦੀ ਭੀੜ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਨਾ ਹੋਣ ਕਾਰਨ ਰੋਡਵੇਜ਼ ਅਤੇ ਜ਼ਿਲਾ ਪ੍ਰਸ਼ਾਸਨ ਦੀ ਕਿਰਕਿਰੀ ਵੀ ਹੋਈ। ਅਜਿਹੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਸਵਾਲ ਇਹ ਉਠਦਾ ਹੈ ਕਿ ਕੀ ਭਾਰਤ ਕੋਰੋਨਾ ਨਾਲ ਜੰਗ ਜਿੱਤ ਸਕੇਗਾ।

PunjabKesari

ਦੱਸ ਦੇਈਏ ਕਿ ਦਸਬੰਰ 2019 'ਚ ਚੀਨ ਤੋਂ ਫੈਲੇ ਇਸ ਜਾਨਲੇਵਾ ਵਾਇਰਸ ਨੇ ਦੁਨੀਆ ਦੇ ਉਨ੍ਹਾਂ ਸ਼ਕਤੀਸ਼ਾਲੀ ਦੇਸ਼ਾਂ ਨੂੰ ਹਿੱਲਾ ਕੇ ਰੱਖ ਦਿੱਤਾ ਹੈ, ਜਿਸ ਕੋਲ ਜੰਗ ਲਈ ਲੜਨ ਲਈ ਤਾਕਤਵਾਰ ਹਥਿਆਰ ਤਾਂ ਹਨ ਪਰ ਉਹ ਇਸ ਵਾਇਰਸ ਨਾਲ ਲੜਨ ਲਈ ਅਜੇ ਤਕ ਕੁਝ ਵੀ ਨਹੀਂ, ਨਾ ਟੀਕਾ ਅਤੇ ਨਾ ਹੀ ਦਵਾਈ। ਅਮਰੀਕਾ ਜਿਹਾ ਸ਼ਕਤੀਸ਼ਾਲੀ ਦੇਸ਼ ਵੀ ਇਸ ਵਾਇਰਸ ਦੀ ਲਪੇਟ 'ਚ ਹੈ, ਜਿੱਥੇ ਮੌਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਟਲੀ  ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਿਹਾ ਹੈ। ਜਿੱਥੇ 9,000 ਤੋਂ ਵਧੇਰੇ ਮੌਤਾਂ ਹੋਈਆਂ ਹਨ।

PunjabKesari


Tanu

Content Editor

Related News