ਕੋਰੋਨਾ ਸੰਕਟ ਦੌਰਾਨ ਓਡੀਸ਼ਾ ਦਾ ਇਹ ਵਿਆਹ ਬਣਿਆ ਮਿਸਾਲ

Thursday, May 14, 2020 - 07:02 PM (IST)

ਕੋਰੋਨਾ ਸੰਕਟ ਦੌਰਾਨ ਓਡੀਸ਼ਾ ਦਾ ਇਹ ਵਿਆਹ ਬਣਿਆ ਮਿਸਾਲ

ਕੇਂਦਰਪਾੜਾ-ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲੇ 'ਚ ਇਕ ਜੋੜੇ ਨੇ ਸਾਦੇ ਸਮਾਰੋਹ 'ਚ ਵਿਆਹ ਕੀਤਾ ਅਤੇ ਇਸ ਦੇ ਆਯੋਜਨ ਲਈ ਬਚਾਏ ਗਏ ਪੈਸਿਆਂ ਦਾ ਇਕ ਹਿੱਸਾ ਕੋਵਿਡ-19 ਨਾਲ ਨਜਿੱਠਣ ਲਈ ਸੂਬੇ ਦੀ ਸਹਾਇਤਾ ਲਈ ਦਾਨ ਕਰ ਦਿੱਤੀ।

ਜ਼ਿਲੇ ਦੇ ਈਰਾਸਮਾ ਬਲਾਕ ਦੇ ਰਹਿਣ ਵਾਲੇ ਲਾੜੇ ਜੋਤੀ ਰੰਜਨ ਸਵੈਨ ਨੇ ਦੱਸਿਆ ਹੈ ਕਿ ਦੋਵਾਂ ਪਰਿਵਾਰਾਂ ਨੇ ਵਿਆਹ ਲਈ ਵਿਆਪਕ ਯੋਜਨਾ ਬਣਾਈ ਸੀ ਪਰ ਜੋੜੇ ਨੇ ਸਾਦੇ ਢੰਗ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਸਵੈਨ ਨੇ ਇਹ ਵੀ ਦੱਸਿਆ ਕਿ ਅਸੀਂ ਪਹਿਲਾਂ ਸ਼ਾਨਦਾਰ ਸਮਾਰੋਹ ਦੀ ਵਿਵਸਥਾ ਕੀਤੀ ਸੀ ਪਰ ਲਾਕਡਾਊਨ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਇਸ ਲਈ ਅਸੀਂ ਵਿਆਹ ਲਈ ਬਚਾਏ ਗਏ ਪੈਸੇ 'ਚੋਂ 10 ਹਜ਼ਾਰ ਰੁਪਏ ਮਹਾਮਾਰੀ ਨਾਲ ਨਜਿੱਠਣ ਲਈ ਸੂਬੇ ਦੇ ਮੁੱਖ ਮੰਤਰੀ ਫੰਡ 'ਚ ਦਾਨ ਕਰਨ ਦਾ ਫੈਸਲਾ ਕੀਤਾ।


author

Iqbalkaur

Content Editor

Related News