ਹੌਂਸਲੇ ਨੂੰ ਸਲਾਮ! ਗਰਭਵਤੀ ਫਿਰ ਵੀ ਰੋਜ਼ਾਨਾ ਡਿਊਟੀ ਨਿਭਾ ਰਹੀ ਹੈ ਇਹ ਸਫਾਈ ਕਰਮਚਾਰੀ

Sunday, Apr 05, 2020 - 04:12 PM (IST)

ਹੌਂਸਲੇ ਨੂੰ ਸਲਾਮ! ਗਰਭਵਤੀ ਫਿਰ ਵੀ ਰੋਜ਼ਾਨਾ ਡਿਊਟੀ ਨਿਭਾ ਰਹੀ ਹੈ ਇਹ ਸਫਾਈ ਕਰਮਚਾਰੀ

ਸੂਰਤ— ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ। ਲਾਕਡਾਊਨ ਕਾਰਨ ਟਰੇਨ, ਹਵਾਈ ਸਫਰ ਪੂਰੀ ਤਰ੍ਹਾਂ ਬੰਦ ਹੈ। 14 ਅਪ੍ਰੈਲ ਤਕ ਲਾਕਡਾਊਨ ਜਾਰੀ ਰਹੇਗਾ, ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਲਾਕਡਾਊਨ ਦੌਰਾਨ ਪੁਲਸ, ਡਾਕਟਰ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਪੁਲਸ ਅਤੇ ਡਾਕਟਰਾਂ ਇੱਥੋਂ ਤਕ ਅਪੀਲ ਕਰ ਚੁੱਕੇ ਹਨ ਕਿ ਅਸੀਂ ਤੁਹਾਡੇ ਕਰ ਕੇ ਬਾਹਰ ਹਾਂ, ਤੁਸੀਂ ਘਰਾਂ 'ਚ ਸੁਰੱਖਿਅਤ ਰਹੋ। ਗੁਜਰਾਤ ਦਾ ਸ਼ਹਿਰ ਸੂਰਤ ਵੀ ਲਾਕਡਾਊਨ ਹੈ ਪਰ ਸਫਾਈ ਕਰਮਚਾਰੀ ਵੀ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਹੇ ਹਨ। ਇੱਥੇ ਸਫਾਈ ਕਰਮਚਾਰੀ ਨੈਨਾ ਪਰਮਾਰ 9 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਰੋਜ਼ਾਨਾ ਡਿਊਟੀ 'ਤੇ ਪਹੁੰਚ ਜਾਂਦੀ ਹੈ। ਉਹ ਵੀ ਉਦੋਂ, ਜਦੋਂ ਉਨ੍ਹਾਂ ਦੀ ਡਿਲਿਵਰੀ ਕਦੇ ਵੀ ਹੋ ਸਕਦੀ ਹੈ। ਉਹ ਆਪਣੀ 5 ਤੋਂ 6 ਘੰਟਿਆਂ ਦੀ ਡਿਊਟੀ ਦੌਰਾਨ ਲੋਕਾਂ ਨੂੰ ਲਾਕਡਾਊਨ ਦਾ ਪਾਲਣ ਕਰਨ ਦੀ ਅਪੀਲ ਵੀ ਕਰਦੀ ਹੈ। ਨਾਲ ਹੀ ਇਹ ਵੀ ਦੱਸਣਾ ਨਹੀਂ ਭੁੱਲਦੀ ਕਿ ਕੋਰੋਨਾ ਵਾਇਰਸ ਨੂੰ ਹਰਾਉਣਾ ਕਿੰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਮਸੀਹਾ ਬਣੀ ਗਰਭਵਤੀ ਨਰਸ, 250 ਕਿਮੀ. ਦਾ ਸਫਰ ਕਰਕੇ ਪਹੁੰਚੀ ਹਸਪਤਾਲ  

ਨੈਨਾ ਦੀ 5 ਸਾਲ ਦੀ ਇਕ ਬੱਚੀ ਵੀ ਹੈ। ਪਤੀ ਸਕੂਲ ਵੈਨ ਚਲਾਉਂਦੇ ਹਨ ਪਰ ਇਨ੍ਹਾਂ ਦਿਨੀਂ ਘਰ 'ਚ ਹੀ ਹਨ। ਨੈਨਾ ਦਾ ਕੁੱਲ 6 ਲੋਕਾਂ ਦਾ ਪਰਿਵਾਰ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਵੀ ਉਹ ਬਾਖੂਬੀ ਨਿਭਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛਤਾ ਅਭਿਆਨ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਕੰਮ ਚੁਣਿਆ ਸੀ। ਉਹ ਕਹਿੰਦੀ ਹੈ- ਮੇਰੇ ਲਈ ਡਿਊਟੀ ਸਭ ਤੋਂ ਪਹਿਲਾਂ ਹੈ। ਕੋਰੋਨਾ ਤਾਂ ਹੁਣ ਆਇਆ ਹੈ ਪਰ ਸਾਫ-ਸਫਾਈ ਰੱਖਣਾ ਭਵਿੱਖ 'ਚ ਵੀ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ, ਇਸ ਲਈ ਮੈਨੂੰ ਆਪਣਾ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਨੈਨਾ ਦੇ ਇਸ ਹੌਂਸਲੇ ਨੂੰ ਅਸੀਂ ਸਲਾਮ ਕਰਦੇ ਹਾਂ।


author

Tanu

Content Editor

Related News