ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ''ਗ੍ਰੀਨ ਜ਼ੋਨ'' ''ਚ ਉੱਥੇ ਹਟੇਗੀ ਪਾਬੰਦੀ

05/01/2020 12:33:17 PM

ਨਵੀਂ ਦਿੱਲੀ—  ਕੋਰੋਨਾ ਵਾਇਰਸ ਦਾ ਕਹਿਰ ਰੋਕਣ ਲਈ ਦੇਸ਼ 'ਚ ਲਾਗੂ ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੀ ਸਮੇਂ ਸੀਮਾ 3 ਮਈ ਨੂੰ ਖਤਮ ਹੋਣ ਜਾ ਰਹੀ ਹੈ। ਇਸ ਲਾਕਡਾਊਨ ਕਾਰਨ ਦੇਸ਼ ਦੀ ਰਫਤਾਰ ਰੁਕ ਜਿਹੀ ਗਈ ਹੈ ਪਰ ਕੋਰੋਨਾ ਦਾ ਰਫਤਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਅਜਿਹੇ ਵਿਚ ਸਵਾਲ ਇਹ ਉਠਦਾ ਹੈ ਕਿ ਕੀ 3 ਮਈ ਤੋਂ ਬਾਅਦ ਦੇਸ਼ 'ਚ ਲਾਕਡਾਊਨ 'ਚ ਢਿੱਲ ਮਿਲੇਗੀ ਜਾਂ ਨਹੀਂ? ਸੂਤਰਾਂ ਦੀ ਮੰਨੀਏ ਤਾਂ 3 ਮਈ ਤੋਂ ਬਾਅਦ ਦੇਸ਼ ਦੇ ਅੱਧੇ ਹਿੱਸੇ ਤੋਂ ਪਾਬੰਦੀ ਹਟ ਜਾਵੇਗੀ। ਗ੍ਰਹਿ ਮੰਤਰਾਲਾ ਨੇ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ 3 ਮਈ ਤੋਂ ਬਾਅਦ ਓਰੇਂਜ ਅਤੇ ਗ੍ਰੀਨ ਜ਼ੋਨ ਦੇ ਕਈ ਜ਼ਿਲਿਆਂ/ਇਲਾਕਿਆਂ 'ਚ ਛੋਟ ਮਿਲ ਸਕਦੀ ਹੈ।

PunjabKesari

ਇਹ ਛੋਟ ਉਨ੍ਹਾਂ ਇਲਾਕਿਆਂ 'ਚ ਮਿਲੇਗੀ, ਜਿੱਥੇ ਪਿਛਲੇ 28 ਦਿਨਾਂ ਤੋਂ ਕੋਰੋਨਾ ਦਾ ਇਕ ਵੀ ਕੇਸ ਨਾ ਆਇਆ ਹੋਵੇ। ਇਸ ਤੋਂ ਇਲਾਵਾ ਓਰੇਂਜ ਜ਼ੋਨ ਯਾਨੀ ਕਿ ਉਹ ਇਲਾਕਾ ਜਿੱਥੇ ਪਿਛਲੇ 14 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਨਾ ਆਇਆ ਹੋਵੇ, ਉੱਥੇ ਪਾਬੰਦੀਆਂ 'ਤੇ ਥੋੜ੍ਹੀ ਬਹੁਤ ਢਿੱਲ ਦਿੱਤੀ ਜਾ ਸਕਦੀ ਹੈ। ਹੌਟਸਪੌਟ ਜ਼ੋਨ ਜਿੱਥੇ ਕੋਰੋਨਾ ਦੇ ਵਧੇਰੇ ਕੇਸ ਹਨ, ਉੱਥੇ ਢਿੱਲ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਲਾਕਡਾਊਨ ਤੋਂ ਬਾਅਦ ਵੀ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਆਮ ਜਨ-ਜੀਵਨ ਦਾ ਹਿੱਸਾ ਰਹਿਣ ਵਾਲੇ ਹਨ।

PunjabKesari

3 ਮਈ ਤੋਂ ਬਾਅਦ ਇਨ੍ਹਾਂ ਜ਼ਿਲਿਆਂ ਵਿਚ ਫੈਕਟਰੀਆਂ, ਦੁਕਾਨਾਂ, ਛੋਟੇ-ਮੋਟੇ ਉਦਯੋਗ ਸਮੇਤ ਟਰਾਂਸਪੋਰਟ ਅਤੇ ਹੋਰ ਸੇਵਾਵਾਂ ਨੂੰ ਵੀ ਸ਼ਰਤਾਂ ਨਾਲ ਪੂਰੀ ਤਰ੍ਹਾਂ ਖੋਲ੍ਹਿਆ ਜਾ ਸਕਦਾ ਹੈ। ਕੇਂਦਰ ਇਕ ਜਾਂ ਦੋ ਦਿਨ 'ਤੇ ਇਸ 'ਤੇ ਫੈਸਲਾ ਲੈ ਸਕਦਾ ਹੈ ਪਰ ਸਬੰਧਤ ਸੂਬਿਆਂ 'ਚ ਆਖਰੀ ਫੈਸਲਾ ਉੱਥੋਂ ਦੀਆਂ ਸਰਕਾਰਾਂ 'ਤੇ ਨਿਰਭਰ ਹੋਵੇਗਾ। ਗ੍ਰੀਨ ਜ਼ੋਨ ਵਿਚ ਟਰਾਂਸਪੋਰਟ ਨੂੰ ਵੀ ਸੀਮਤ ਰੂਪ ਨਾਲ ਖੋਲ੍ਹਿਆ ਜਾ ਸਕਦਾ ਹੈ। 3 ਮਈ ਤੋਂ ਬਾਅਦ ਗ੍ਰੀਨ ਜ਼ੋਨ 'ਚ ਪਾਬੰਦੀਆਂ ਦੇ ਦਾਇਰੇ ਨੂੰ ਸੀਮਤ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਭੀੜ-ਭਾੜ ਦੀ ਇਜਾਜ਼ਤ ਉਦੋਂ ਵੀ ਨਹੀਂ ਹੋਵੇਗੀ। ਵਿਆਹ ਸਮਾਰੋਹ, ਧਾਰਮਿਕ ਆਯੋਜਨ, ਜਲੂਸ ਵਰਗੀਆਂ ਭੀੜ-ਭਾੜ ਵਾਲੀਆਂ ਗਤੀਵਿਧੀਆਂ 'ਤੇ ਅੱਗੇ ਵੀ ਰੋਕ ਬਰਕਰਾਰ ਰਹੇਗੀ। ਦੇਸ਼ 'ਚ ਲੱਗਭਗ 307 ਜ਼ਿਲੇ ਕੋਰੋਨਾ ਤੋਂ ਮੁਕਤ ਹਨ। ਇਸ ਤੋਂ ਇਲਾਵਾ 129 ਜ਼ਿਲੇ ਰੈੱਡ ਜ਼ੋਨ ਵਿਚ ਹਨ ਯਾਨੀ ਕਿ ਕੋਰੋਨਾ ਵਾਇਰਸ ਦੇ ਹੌਟਸਪੌਟ ਹਨ। ਪੂਰੀ ਦਿੱਲੀ ਰੈੱਡ ਜ਼ੋਨ ਹੈ। ਇਸ ਤੋਂ ਇਲਾਵਾ ਮੁੰਬਈ, ਅਹਿਮਦਾਬਾਦ, ਤਾਮਿਲਨਾਡੂ ਵੀ ਰੈੱਡ ਜ਼ੋਨ ਹੈ ਅਤੇ ਹੌਟਸਪੌਟ ਹਨ। ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।


Tanu

Content Editor

Related News