ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਫ਼ੌਜ ਦੀ ਰਣਨੀਤਕ ਚਿਨਾਰ ਕੋਰ ਦੀ ਸੰਭਾਲੀ ਕਮਾਨ

Friday, May 01, 2026 - 04:13 PM (IST)

ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਫ਼ੌਜ ਦੀ ਰਣਨੀਤਕ ਚਿਨਾਰ ਕੋਰ ਦੀ ਸੰਭਾਲੀ ਕਮਾਨ

ਸ਼੍ਰੀਨਗਰ- ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਸਥਿਤ ਫੌਜ ਦੀ ਰਣਨੀਤਕ 15ਵੀਂ ਕੋਰ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ਲੈਫਟੀਨੈਂਟ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ ਦੀ ਜਗ੍ਹਾ ਲਈ, ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਹੋਣ 'ਤੇ ਅਹੁਦਾ ਛੱਡ ਦਿੱਤਾ। ਕਸ਼ਮੀਰ 'ਚ ਆਪਣੀ ਤਾਇਨਾਤੀ ਤੋਂ ਪਹਿਲਾਂ, ਲੈਫਟੀਨੈਂਟ ਜਨਰਲ ਸਿੰਘ ਨੇ ਉੱਤਰੀ ਕਮਾਂਡ 'ਚ ਮੇਜਰ ਜਨਰਲ ਜਨਰਲ ਸਟਾਫ ਵਜੋਂ ਸੇਵਾ ਨਿਭਾਈ ਸੀ ਅਤੇ ਉਨ੍ਹਾਂ ਦੀ ਤਰੱਕੀ ਤੋਂ ਬਾਅਦ, ਉਨ੍ਹਾਂ ਨੂੰ 15ਵੀਂ ਕੋਰ, ਜਿਸ ਨੂੰ ਚਿਨਾਰ ਕੋਰ ਵੀ ਕਿਹਾ ਜਾਂਦਾ ਹੈ, ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਤਾਇਨਾਤ ਕੀਤਾ ਗਿਆ ਹੈ। ਸ਼੍ਰੀਨਗਰ ਸਥਿਤ ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ ਨੇ 19 ਮਹੀਨਿਆਂ ਦੀ ਮਿਸਾਲੀ ਅਗਵਾਈ ਅਤੇ ਦੂਰਦਰਸ਼ੀ ਮਾਰਗਦਰਸ਼ਨ ਤੋਂ ਬਾਅਦ ਕਮਾਂਡ ਛੱਡ ਦਿੱਤੀ ਅਤੇ ਚਿਨਾਰ ਕੋਰ ਦੀ ਵਾਗਡੋਰ ਸੌਂਪ ਦਿੱਤੀ।

ਲੈਫਟੀਨੈਂਟ ਜਨਰਲ ਸਿੰਘ ਨੇ ਜੋ 34 ਸਾਲਾਂ ਤੋਂ ਵੱਧ ਦੇ ਸੇਵਾਕਾਲ ਨਾਲ ਸੰਪੰਨ ਇਕ ਸਨਮਾਨਤ ਅਤੇ ਅਨੁਭਵੀ ਅਧਿਕਾਰੀ ਹਨ, ਨੇ ਚਿਨਾਰ ਕੋਰ ਦੀ ਕਮਾਨ ਸੰਭਾਲਦੇ ਹੋਏ ਸ਼੍ਰੀਨਗਰ ਸਥਿਤ ਚਿਨਾਰ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਸ਼ਟਰ ਦੇ ਵੀਰ ਸ਼ਹੀਦਾਂ ਦੇ ਸਰਵਉੱਚ ਬਲੀਦਾਨ ਨੂੰ ਨਮਨ ਕੀਤਾ। ਜੰਮੂ ਕਸ਼ਮੀਰ ਅਤੇ ਉੱਤਰ-ਪੂਰਬ 'ਚ ਲੈਫਟੀਨੈਂਟ ਜਨਰਲ ਸਿੰਘ ਆਪਣੇ ਨਾਲ ਮਾਹਿਰਤਾ ਅਤੇ ਰਣਨੀਤਕ ਸਮਝਦਾਰੀ ਦਾ ਭੰਡਾਰ ਲੈ ਕੇ ਆਏ ਹਨ। ਬੁਲਾਰੇ ਨੇ ਦੱਸਇਆ ਕਿ ਇਸ ਤੋਂ ਪਹਿਲਾਂ ਉਹ ਦੱਖਣ ਕਸ਼ਮੀਰ 'ਚ ਅੱਤਵਾਦੀ ਵਿਰੋਧੀ ਫੋਰਸ (ਵਿਕਟਰ) ਦੀ ਕਮਾਨ ਸੰਭਾਲ ਚੁੱਕੇ ਹਨ। ਆਪਣੇ ਉਦਘਾਟਨ ਭਾਸ਼ਣ 'ਚ ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਖੇਤਰ 'ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਨ ਲਈ ਨਾਗਰਿਕ ਪ੍ਰਸ਼ਾਸਨ ਅਤੇ ਕਸ਼ਮੀਰ ਦੀ ਜਨਤਾ ਨਾਲ ਮਿਲ ਕੇ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਦੋਹਰਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News