ਲੋਨ ਦਾ ਭੁਗਤਾਨ ਨਾ ਕਰਨ ''ਤੇ ਬੈਂਕ ਨੇ ਘਰ ਕੀਤਾ ਸੀਲ, ਅੰਦਰ ਰਹਿ ਗਿਆ ਮਾਲਕ ਦਾ ਬੇਟਾ

09/04/2019 4:20:20 PM

ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ ਦੀ ਡਬੁਆ ਕਾਲੋਨੀ ਤੋਂ ਇਕ ਅਜੀਬ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਨ ਦਾ ਭੁਗਤਾਨ ਨਾ ਕਰਨ 'ਤੇ ਬੈਂਕ ਨੇ ਇਕ ਘਰ ਨੂੰ ਸੀਲ ਕਰ ਦਿੱਤਾ ਪਰ ਇਸ ਦੌਰਾਨ ਇਕ ਸ਼ਖਸ ਅੰਦਰ ਹੀ ਰਹਿ ਗਿਆ। ਬੰਦ ਸ਼ਖਸ ਮਾਲਕ ਦਾ ਬੇਟਾ ਹੈ, ਹੁਣ ਤੱਕ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਸ਼ਖਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਘਰ ਦੇ ਅੰਦਰ ਬੰਦ ਹੈ ਅਤੇ ਬਾਹਰੋਂ ਤਾਲਾ ਲੱਗਾ ਹੋਇਆ ਹੈ।

ਘਰ 'ਚ ਬੰਦ ਇਸ ਸ਼ਖਸ ਦਾ ਨਾਂ ਨਰੇਸ਼ ਹੈ। ਉਸ ਦੇ ਪਿਤਾ ਕੈਲਾਸ਼ ਚੰਦ ਦਾ ਕਹਿਣਾ ਹੈ ਕਿ ਉਹ ਲੋਨ ਉਨ੍ਹਾਂ ਨੇ ਨਹੀਂ ਲਿਆ ਹੈ। ਗੱਲਬਾਤ 'ਚ ਕੈਲਾਸ਼ ਚੰਦ ਨੇ ਕਿਹਾ ਕਿ ਇਕ ਜਾਣਕਾਰ ਨੇ ਧੋਖਾਧੜੀ ਕਰ ਕੇ ਉਨ੍ਹਾਂ ਦੇ ਮਕਾਨ ਦੀ ਰਜਿਸਟਰੀ ਕਰਵਾ ਲਈ, ਫਿਰ ਉਸ 'ਤੇ ਲੋਨ ਲੈ ਲਿਆ। ਹਾਲਾਂਕਿ ਹਾਲੇ ਇਹ ਗੱਲ ਸਾਬਤ ਨਹੀਂ ਹੋ ਸਕੀ ਹੈ, ਕਿਉਂਕਿ ਰਜਿਸਟਰੀ 'ਤੇ ਸਾਈਨ ਹਾਲੇ ਕੈਲਾਸ਼ ਚੰਦ ਦੇ ਹੀ ਹਨ।


DIsha

Content Editor

Related News