ਰੇਲਵੇ ਦੇ ਖਾਣੇ ''ਚੋਂ ਨਿਕਲੀ ਛਿਪਕਲੀ : ਮੰਤਰਾਲੇ ਨੇ ਕੈਟਰਰ ਦਾ ਠੇਕਾ ਕੀਤਾ ਰੱਦ

Wednesday, Jul 26, 2017 - 06:53 PM (IST)

ਨਵੀਂ ਦਿੱਲੀ— ਹਾਵੜਾ ਤੋਂ ਦਿੱਲੀ ਆ ਰਹੀ ਇਕ ਟ੍ਰੇਨ 'ਚ ਪਰੋਸੀ ਗਈ ਵੇਜ ਬਿਰਯਾਨੀ 'ਚ ਛਿਪਕਲੀ ਮਿਲਣ ਤੋਂ ਬਾਅਦ ਰੇਲ ਮੰਤਰਾਲੇ ਨੇ ਬੁੱਧਵਾਰ ਨੂੰ ਕੈਟਰਰ ਦਾ ਠੇਕਾ ਰੱਦ ਕਰ ਦਿੱਤਾ। ਇਹ ਜਾਣਕਾਰੀ ਅੱਜ ਮੰਤਰਾਲੇ ਦੇ ਇਕ ਬੁਲਾਰੇ ਨੇ ਦਿੱਤੀ। ਮੇਘਨਾ ਸਿਨਹਾ ਯਾਤਰੀ ਨੇ ਮੰਗਲਵਾਰ ਨੂੰ ਸਿਲਸਿਲੇਵਾਰ ਟਵੀਟ ਕਰਕੇ ਕਿਹਾ ਕਿ ਉਸ ਦੇ ਸਹਿਯਾਤਰੀ ਨੇ ਬਿਰਯਾਨੀ ਆਰਡਰ ਕੀਤੀ ਅਤੇ ਛਿਪਕਲੀ ਨੂੰ ਦੇਖੇ ਬਿਨ੍ਹਾਂ ਹੀ ਖਾ ਲਈ। ਇਸ ਤੋਂ ਬਾਅਦ ਉਹ ਯਾਰਤੀ ਬੀਮਾਰ ਹੋ ਗਿਆ। ਰੇਲਵੇ ਮੰਤਰਾਲੇ ਦੇ ਬੁਲਾਰੇ ਏ. ਕੇ. ਸਕਸੇਨਾ ਨੇ ਦੱਸਿਆ ਕਿ ਭੋਜਨ ਦੀ ਖਰਾਬ ਗੁਣਵਰਤਾ ਅਤੇ ਜ਼ਿਆਦਾ ਰੁਪਏ ਲਈ ਜਾਣ ਦੇ ਪ੍ਰਤੀ ਰੇਲਵੇ ਦੀ ਜੀਰੋ ਸਹਿਣਸ਼ੀਲਤਾ ਦੀ ਨੀਤੀ ਦੇ ਅਨੁਰੂਪ ਰੇਲ ਪ੍ਰਸ਼ਾਸਨ ਨੇ ਹਾਵੜਾ-ਨਵੀਂ ਦਿੱਲੀ ਪੂਰਵ ਐਕਸਪ੍ਰੈਸ ਦੇ ਲਈ ਕੈਟਰਿੰਗ ਠੇਕੇਦਾਰ ਆਰ. ਕੇ ਐਸੋਸੀਏਟ੍ਰਸ ਦਾ ਠੇਕਾ ਰੱਦ ਕਰ ਦਿੱਤਾ।
ਸਿਨਹਾ ਨੇ ਬਿਰਯਾਨੀ ਦੇ ਪੈਕੇਟ ਦੀਆਂ ਤਸਵੀਰਾਂ ਵੀ ਲਇਆ ਸੀ ਅਤੇ ਭਾਰਤੀ ਰੇਲਵੇ ਨੂੰ ਟੈਗ ਕਰਦੇ ਹੋਏ ਟਵੀਟਰ 'ਚੇ ਪੋਸਟ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਇਕ ਹੋਰ ਟਵੀਟ 'ਚ ਯਾਤਰੀ ਰੇਲ ਮੰਤਰੀ ਸੁਰੈਸ਼ ਪ੍ਰਭੂ ਨੂੰ ਟੈਗ ਕੀਤਾ ਸੀ। ਮੰਤਰਾਲੇ ਨੇ ਅੱਜ ਟਵੀਟ ਕੀਤਾ ਕਿ ਆਰ. ਕੇ. ਐਸੋਸੀਏਸ਼ਨ ਨੂੰ 15 ਮਈ, 2014 ਨੂੰ 5 ਲੱਖ ਸਾਲ ਦੇ ਲਈ ਪੂਰਵੀ ਐਕਸਪ੍ਰੈਸ ਦਾ ਠੇਕਾ ਦਿੱਤਾ ਸੀ। ਰੇਲ ਮੰਤਰਾਲੇ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਪਿਛਲੇ ਸਾਲ ਕੈਟਰਰ 'ਤੇ 10 ਲੱਖ ਅਤੇ 7.5 ਲੱਖ ਦਾ ਜੁਰਮਾਨਾ ਲਗਾਇਆ ਗਿਆ ਸੀ।


Related News