ਦੇਸ਼ ’ਚ ਪਹਿਲੀ ਵਾਰ ਦੁਰਲੱਭ ਬੀਮਾਰੀ ਤੋਂ ਪੀੜਤ 8 ਮਹੀਨੇ ਬੱਚੇ ਦਾ ਹੋਇਆ ਲਿਵਰ ਟਰਾਂਸਪਲਾਂਟ

Saturday, Jul 02, 2022 - 09:33 AM (IST)

ਦੇਸ਼ ’ਚ ਪਹਿਲੀ ਵਾਰ ਦੁਰਲੱਭ ਬੀਮਾਰੀ ਤੋਂ ਪੀੜਤ 8 ਮਹੀਨੇ ਬੱਚੇ ਦਾ ਹੋਇਆ ਲਿਵਰ ਟਰਾਂਸਪਲਾਂਟ

ਹੈਦਰਾਬਾਦ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਹਸਪਤਾਲ ਓਸਮਾਨੀਆ ਜਨਰਲ ਹਸਪਤਾਲ ਅਤੇ ਨੀਲੋਫਰ ਹਸਪਤਾਲ ਹੈਦਰਾਬਾਦ ਦੇ ਡਾਕਟਰਾਂ ਦੀ ਇਕ ਟੀਮ ਨੇ ਕੁਝ ਦਿਨ ਪਹਿਲਾਂ 8 ਮਹੀਨੇ ਦੇ ਇਕ ਬੱਚੇ ਵਿਚ ਦੁਰਲੱਭ ਸਿੰਡਰੋਮ ਹੋਣ ਦੇ ਬਾਵਜੂਦ ਲਿਵਰ ਟਰਾਂਸਪਲਾਂਟ ਕੀਤਾ। ਦੇਸ਼ ’ਚ ਛੋਟੇ ਬੱਚੇ ਦੇ ਇਸ ਤਰ੍ਹਾਂ ਦੇ ਆਪਰੇਸ਼ਨ ਦਾ ਇਹ ਪਹਿਲਾ ਮਾਮਲਾ ਹੈ ਜਦਕਿ ਪੂਰੀ ਦੁਨੀਆ 'ਚ ਇਹ ਚੌਥਾ ਮਾਮਲਾ ਹੈ।

ਇਹ ਵੀ ਪੜ੍ਹੋ- 5 ਹਜ਼ਾਰ ਫੁੱਟ ’ਤੇ ਉੱਡਦੇ ਸਪਾਈਸਜੈੱਟ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਪਾਇਲਟ ਨੇ ਵੇਖਿਆ ਸੀ ਕੈਬਿਨ ’ਚ ਧੂੰਆਂ

ਓਸਮਾਨੀਆ ਜਨਰਲ ਹਸਪਤਾਲ/ਕਾਲਜ ਦੇ ਸਰਜੀਕਲ ਗੈਸਟ੍ਰੋਐਂਟਰੌਲੋਜੀ ਅਤੇ ਲਿਵਰ ਟ੍ਰਾਂਸਪਲਾਂਟੇਸ਼ਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸੀ. ਮਧੂਸੂਦਨ ਨੇ ਸ਼ੁੱਕਰਵਾਰ ਇੱਥੇ ਇਕ ਬਿਆਨ ’ਚ ਕਿਹਾ ਕਿ ਇਹ ਦੁਰਲੱਭ ਬਿਮਾਰੀ ਬੱਚੇ ਵਿਚ ਜੈਨੇਟਿਕ ਸੀ । ਡਾਕਟਰਾਂ ਮੁਤਾਬਕ ਬੱਚੇ ’ਚ ਐੱਨ. ਆਈ. ਐੱਸ. ਸੀ. ਐੱਚ. ਸਿੰਡਰੋਮ ਨਾਮੀ ਇਹ ਦੁਰਲੱਭ ਬੀਮਾਰੀ ਜੈਨੇਟਿਕ ਸੀ। ਬੱਚੇ ਨੂੰ ਸੱਕੀ ਪਪੜੀਦਾਰ ਚਮੜੀ ਦਾ ਰੋਗ, ਖੋਪੜੀ ਦੇ ਵਾਲ ਨਾ ਹੋਣ ਦੇ ਨਾਲ-ਨਾਲ ਜਨਮ ਤੋਂ ਪੀਲੀਆ, ਢਿੱਡ ’ਚ ਪਾਣੀ ਭਰਨਾ ਸੀ। ਅਸੀਂ ਸ਼ੁਰੂ ਵਿਚ ਦਵਾਈਆਂ ਨਾਲ ਇਲਾਜ ਕੀਤਾ ਪਰ ਉਨ੍ਹਾਂ ਦਾ ਬੱਚੇ 'ਤੇ ਕੋਈ ਅਸਰ ਨਹੀਂ ਹੋਇਆ। ਇਸ ਲਈ ਅਸੀਂ ਲਿਵਰ ਟਰਾਂਸਪਲਾਂਟ ਕਰਨ ਦਾ ਫੈਸਲਾ ਕੀਤਾ ਅਤੇ ਮਾਂ ਨੇ ਆਪਣੇ ਬੱਚੇ ਲਈ ਲਿਵਰ ਦਾ ਇੱਕ ਹਿੱਸਾ ਦਾਨ ਕਰ ਦਿੱਤਾ।

ਇਹ ਵੀ ਪੜ੍ਹੋ-  ਵਿਆਹ ਦੇ ਮੰਡਪ ’ਚ ਪਿਤਾ ਦਾ ‘ਮੋਮ ਦਾ ਬੁੱਤ’ ਵੇਖ ਧੀ ਦੇ ਰੋਕਿਆਂ ਨਾ ਰੁਕੇ ਹੰਝੂ, ਹਰ ਕੋਈ ਹੋਇਆ ਭਾਵੁਕ

ਡਾ. ਮਧੂਸੂਦਨ ਨੇ ਦੱਸਿਆ ਕਿ ਐੱਨ. ਆਈ. ਐੱਸ. ਸੀ. ਐੱਚ ਸਿੰਡਰੋਮ ਸਭ ਤੋਂ ਦੁਰਲੱਭ ਸਿੰਡਰੋਮ ਹੈ ਅਤੇ ਹੁਣ ਤੱਕ ਪੂਰੀ ਦੁਨੀਆ ’ਚ ਅਜਿਹੇ ਸਿਰਫ 18 ਕੇਸ ਸਾਹਮਣੇ ਆਏ ਹਨ ਅਤੇ ਸਿਰਫ 4 ਕੇਸਾਂ ਵਿਚ ਹੀ ਲਿਵਰ ਟਰਾਂਸਪਲਾਂਟ ਹੋਇਆ ਹੈ। ਭਾਰਤ ਵਿਚ ਇਹ ਪਹਿਲਾ ਮਰੀਜ਼ ਹੈ, ਜਿਸਦਾ ਲਿਵਰ ਇਸ ਬੀਮਾਰੀ ਟਰਾਂਸਪਲਾਂਟ ਕੀਤਾ ਗਿਆ ਸੀ। ਪਹਿਲਾ ਮਾਮਲਾ ਮੋਰੱਕੋ ਦੇ ਬੱਚੇ ਵਿਚ ਸਾਹਮਣੇ ਆਇਆ ਸੀ। ਉਨ੍ਹਾਂ ਦੱਸਿਆਕਿ ਇਹ ਇਕ ਜੈਨੇਟਿਕ ਸਿੰਡਰੋਮ ਹੈ ਜਿਸ ਦੇ ਮਾਤਾ-ਪਿਤਾ ਦੋਵੇਂ ਨਜ਼ਦੀਕੀ ਰਿਸ਼ਤੇਦਾਰ ਹੁੰਦੇ ਹਨ। ਇਸ ਜੋੜੇ ਦਾ ਪਹਿਲਾ ਬੱਚਾ ਇਸ ਸਿੰਡਰੋਮ ਤੋਂ ਪੀੜਤ ਸੀ ਅਤੇ   ਜਨਮ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ- ਜਲਦ ਵਧੇਗੀ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ; LG ਨੇ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਹੋਵੇਗਾ ਵਾਧਾ


author

Tanu

Content Editor

Related News