ਘਰ ਛੱਡ ਆਸ਼ਕ ਨਾਲ ਰਹਿ ਰਹੀ ਸੀ ਪਤਨੀ ; ਗੁੱਸੇ 'ਚ ਪਤੀ ਨੇ ਦੋਵਾਂ ਨੂੰ ਦਿੱਤੀ ਰੂਹ ਕੰਬਾਊ ਮੌਤ

Saturday, May 31, 2025 - 03:46 PM (IST)

ਘਰ ਛੱਡ ਆਸ਼ਕ ਨਾਲ ਰਹਿ ਰਹੀ ਸੀ ਪਤਨੀ ; ਗੁੱਸੇ 'ਚ ਪਤੀ ਨੇ ਦੋਵਾਂ ਨੂੰ ਦਿੱਤੀ ਰੂਹ ਕੰਬਾਊ ਮੌਤ

ਨੈਸ਼ਨਲ ਡੈਸਕ- ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਫਤਿਹਾਬਾਦ ਜ਼ਿਲ੍ਹੇ 'ਚ ਪੈਂਦੇ ਟੋਹਾਨਾ ਸ਼ਹਿਰ 'ਚ ਲਿਵ-ਇਨ 'ਚ ਰਹਿ ਰਹੇ ਇਕ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ 30 ਸਾਲਾ ਔਰਤ ਵਿਆਹੀ ਹੋਈ ਸੀ ਤੇ ਉਹ ਬੀਤੇ 6 ਮਹੀਨਿਆਂ ਤੋਂ ਆਪਣੇ ਬੁਆਏਫ੍ਰੈਂਡ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। ਔਰਤ ਦਾ ਪਤੀ ਇਸ ਗੱਲ ਤੋਂ ਖ਼ਫ਼ਾ ਸੀ। ਇਸੇ ਕਾਰਨ ਉਸ ਨੇ ਆਪਣੀ ਪਤਨੀ ਪੂਜਾ ਤੇ ਉਸ ਦੇ ਬੁਆਏਫ੍ਰੈਂਡ ਰਿਤਿਕ (24) ਨੂੰ ਚਾਕੂ ਨਾਲ ਵਿੰਨ੍ਹ ਕੇ ਕਤਲ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ- 'ਜੇ ਫ਼ੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੰਦੇ ਤਾਂ ਪਾਕਿਸਤਾਨ ਦੇ ਹੋ ਜਾਣੇ ਸੀ 4 ਟੁਕੜੇ' ; ਰਾਜਨਾਥ ਸਿੰਘ

ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ 'ਤੇ ਚਾਕੂ ਨਾਲ 11 ਵਾਰ ਕੀਤੇ, ਜਦਕਿ ਉਸ ਦੇ ਬੁਆਏਫ੍ਰੈਂਡ ਨੂੰ 3-4 ਵਾਰ ਚਾਕੂ ਮਾਰਿਆ। ਫਿਲਹਾਲ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਜਾ ਕੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। 

ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਦੀਪਕ ਮੌਕੇ ਤੋਂ ਫਰਾਰ ਗੋ ਗਿਆ ਸੀ, ਪਰ ਉਸ ਨੂੰ ਪੁਲਸ ਟੀਮ ਨੇ ਕਾਰਵਾਈ ਕਰਦੇ ਹੋਏ ਲੱਭ ਕੇ ਹਿਰਾਸਤ 'ਚ ਲੈ ਲਿਆ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਕੇ ਪੁਲਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। 

ਇਹ ਵੀ ਪੜ੍ਹੋ- 'ਭਾਰੀ ਬਾਰਿਸ਼ ਮਗਰੋਂ ਆਉਣ ਵਾਲਾ ਹੈ ਹੜ੍ਹ, ਘਰੋਂ ਨਾ ਨਿਕਲਣ ਲੋਕ !', ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News