ਅਨਿਲ ਵਿਜ ਦਾ ਜਵਾਨਾਂ ਨੂੰ ਸਲਾਮ, 1947 ''ਚ ਭਾਰਤੀ ਫ਼ੌਜ ਦੇ ਇਤਿਹਾਸ ਕਸ਼ਮੀਰ ਆਪਰੇਸ਼ਨ ਨੂੰ ਕੀਤਾ ਯਾਦ

Tuesday, Oct 27, 2026 - 09:56 AM (IST)

ਅਨਿਲ ਵਿਜ ਦਾ ਜਵਾਨਾਂ ਨੂੰ ਸਲਾਮ, 1947 ''ਚ ਭਾਰਤੀ ਫ਼ੌਜ ਦੇ ਇਤਿਹਾਸ ਕਸ਼ਮੀਰ ਆਪਰੇਸ਼ਨ ਨੂੰ ਕੀਤਾ ਯਾਦ

ਪੰਚਕੂਲਾ (ਏਜੰਸੀ)- ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਮੰਗਲਵਾਰ ਨੂੰ ਭਾਰਤੀ ਫੌਜ ਦੇ ਇਨਫੈਂਟਰੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ 27 ਅਕਤੂਬਰ 1947 ਨੂੰ ਸ਼੍ਰੀਨਗਰ ਹਵਾਈ ਅੱਡੇ 'ਤੇ ਪਹਿਲੀ ਸਿੱਖ ਰੈਜੀਮੈਂਟ ਦੇ ਉਤਰਨ ਦੀ ਇਤਿਹਾਸਕ ਘਟਨਾ ਨੂੰ ਯਾਦ ਕੀਤਾ। ਇਸ ਫੌਜੀ ਆਪਰੇਸ਼ਨ ਨੇ ਪਾਕਿਸਤਾਨ ਸਮਰਥਿਤ ਘੁਸਪੈਠੀਆਂ ਨੂੰ ਕਸ਼ਮੀਰ ਤੋਂ ਬਾਹਰ ਕੱਢਣ 'ਚ ਮਦਦ ਕੀਤੀ ਸੀ। ਇਨਫੈਂਟਰੀ ਦਿਵਸ ਦੇ ਮੌਕੇ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਵਿਜ ਨੇ ਇਸ ਫੌਜੀ ਆਪਰੇਸ਼ਨ ਨੂੰ ਭਾਰਤੀ ਫੌਜ ਦੀ ਹਿੰਮਤ, ਸਮਰਪਣ ਅਤੇ ਬਹਾਦਰੀ ਦੀ ਇਕ ਸ਼ਾਨਦਾਰ ਉਦਾਹਰਣ ਦੱਸਿਆ।

PunjabKesari

ਉਨ੍ਹਾਂ ਕਿਹਾ,"27 ਅਕਤੂਬਰ 1947, ਭਾਰਤੀ ਫੌਜ ਦੇ ਸਾਹਸ, ਸਮਰਪਣ ਅਤੇ ਬਹਾਦਰੀ ਦੀ ਗਾਥਾ ਹੈ। ਇਸ ਦਿਨ, ਪਹਿਲੀ ਸਿੱਖ ਰੈਜੀਮੈਂਟ ਸ਼੍ਰੀਨਗਰ ਹਵਾਈ ਅੱਡੇ 'ਤੇ ਉਤਰੀ ਅਤੇ ਇਤਿਹਾਸ ਦਾ ਰੁਖ ਬਦਲ ਦਿੱਤਾ ਸੀ।" ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਸੈਨਿਕ ਕਬਾਇਲੀ ਲੜਾਕਿਆਂ ਦੇ ਭੇਸ 'ਚ ਕਸ਼ਮੀਰ 'ਚ ਦਾਖਲ ਹੋਏ ਸਨ। ਉਨ੍ਹਾਂ ਦਾ ਉਦੇਸ਼ ਇਲਾਕੇ 'ਤੇ ਕਬਜ਼ਾ ਕਰਨਾ ਸੀ, ਪਰ ਭਾਰਤੀ ਫੌਜਾਂ ਨੇ ਘੁਸਪੈਠੀਆਂ ਨੂੰ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ। ਸ਼੍ਰੀ ਵਿਜ ਨੇ ਕਿਹਾ ਕਿ ਫੌਜੀ ਬਹਾਦਰੀ ਦੇ ਇਸ ਇਤਿਹਾਸਕ ਪ੍ਰਦਰਸ਼ਨ ਨੂੰ ਯਾਦ ਕਰਨ ਲਈ ਹਰ ਸਾਲ ਇਨਫੈਂਟਰੀ ਦਿਵਸ ਮਨਾਇਆ ਜਾਂਦਾ ਹੈ। ਇਨਫੈਂਟਰੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਉਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਮੂਹਰਲੀਆਂ ਲਾਈਨਾਂ 'ਤੇ ਤਾਇਨਾਤ ਸੈਨਿਕਾਂ ਦੀ ਹਿੰਮਤ ਅਤੇ ਸਰਵਉੱਚ ਕੁਰਬਾਨੀ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਇਹ ਸੈਨਿਕ ਹਰ ਚੁਣੌਤੀ ਦਾ ਸਾਹਮਣਾ ਅਟੁੱਟ ਦ੍ਰਿੜਤਾ ਨਾਲ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News