ਸਕੂਲ ''ਚ ਕੁੜੀ ਦੀ ਕੁੱਟਮਾਰ ਦੇ ਮਾਮਲੇ ''ਚ 2 ਅਧਿਆਪਕ ਸਸਪੈਂਡ ! ਪੁਲਸ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ FIR

Sunday, Nov 01, 2026 - 08:41 AM (IST)

ਸਕੂਲ ''ਚ ਕੁੜੀ ਦੀ ਕੁੱਟਮਾਰ ਦੇ ਮਾਮਲੇ ''ਚ 2 ਅਧਿਆਪਕ ਸਸਪੈਂਡ ! ਪੁਲਸ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ FIR

ਨੈਸ਼ਨਲ ਡੈਸਕ- ਹਰਿਆਣਾ ਦੇ ਪੰਚਕੂਲਾ ਸਥਿਤ ਇੱਕ ਸਰਕਾਰੀ ਸਕੂਲ 'ਚ 6 ਸਾਲਾ ਮਾਸੂਮ ਬੱਚੀ ਨਾਲ ਤੀਜੀ ਜਮਾਤ ਦੇ ਵਿਦਿਆਰਥੀ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਦੋ ਜੂਨੀਅਰ ਬੇਸਿਕ ਟ੍ਰੇਨਿੰਗ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਅਧਿਆਪਕਾਂ ਦੀ ਪਛਾਣ ਸਿਮਰਨਜੀਤ ਕੌਰ ਅਤੇ ਪੂਜਾ ਰਾਣੀ ਵਜੋਂ ਹੋਈ ਹੈ। ਦੂਜੇ ਪਾਸੇ, ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (HSCPCR) ਨੇ ਇਸ ਮਾਮਲੇ ਦਾ ਸੂ-ਮੋਟੂ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (DEO) ਤੋਂ ਵਿਸਥਾਰਪੂਰਵਕ ਰਿਪੋਰਟ ਤਲਬ ਕੀਤੀ ਹੈ।

ਪੀੜਤ ਪਰਿਵਾਰ ਅਨੁਸਾਰ, ਤੀਜੀ ਜਮਾਤ ਦੇ ਇੱਕ ਵਿਦਿਆਰਥੀ ਨੇ KG 'ਚ ਪੜ੍ਹਦੀ 6 ਸਾਲਾ ਬੱਚੀ ਨੂੰ ਇਹ ਕਹਿ ਕੇ ਪਹਿਲੀ ਮੰਜ਼ਿਲ 'ਤੇ ਬੁਲਾਇਆ ਕਿ ਉਸ ਦੇ ਪਿਤਾ ਆਏ ਹਨ। ਉੱਥੇ ਲਿਜਾ ਕੇ ਉਸ ਨੇ ਬੱਚੀ 'ਤੇ ਪੱਥਰਾਂ ਅਤੇ ਗਮਲੇ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਕਾਫ਼ੀ ਦੂਰ ਤੱਕ ਘੜੀਸਿਆ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਈ।

ਇਹ ਵੀ ਪੜ੍ਹੋ- ਮਿਡਲ ਈਸਟ 'ਚ ਹੋਣ ਜਾ ਰਿਹੈ ਕੁਝ 'ਵੱਡਾ' ! ਅਮਰੀਕਾ ਨੇ ਇਜ਼ਰਾਈਲ ਵੱਲ ਭੇਜੇ ਲੜਾਕੂ ਜਹਾਜ਼

ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਸਕੂਲ ਮੈਨੇਜਮੈਂਟ ਅਤੇ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਪ੍ਰਿੰਸੀਪਲ ਦੇ ਦਫ਼ਤਰ ਤੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੋਣ ਦੇ ਬਾਵਜੂਦ ਕਿਸੇ ਦਾ ਧਿਆਨ ਇਸ ਹਮਲੇ ਵੱਲ ਕਿਵੇਂ ਨਹੀਂ ਗਿਆ। ਇਹੀ ਨਹੀਂ, ਹਮਲੇ ਮਗਰੋਂ ਮੁਲਜ਼ਮ ਬੱਚਾ ਆਪ ਹੀ ਪਰਿਵਾਰ ਨੂੰ ਬੇਹੋਸ਼ ਪਈ ਬੱਚੀ ਕੋਲ ਲੈ ਕੇ ਗਿਆ ਸੀ। 

ਪੰਚਕੂਲਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਦਿਤੀ ਸਿੰਘ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਦੀ ਅਣਗਹਿਲੀ ਲਈ FIR ਦਰਜ ਕਰ ਲਈ ਗਈ ਹੈ। ਪੁਲਸ ਨੇ ਜੁਵੇਨਾਈਲ ਜਸਟਿਸ ਐਕਟ ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ, ਜਦਕਿ ਪੀੜਤ ਬੱਚੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਟਲ ਗਈ ਪੰਜਾਬੀ ਮੁੰਡਿਆਂ ਦੀ ਫਾਂਸੀ ! ਸਾਊਦੀ ਅਰਬ ਦੀ ਅਦਾਲਤ ਨੇ ਸਜ਼ਾ 'ਤੇ ਲਾਈ ਰੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News