ਕੇਰਲ ’ਚ ਲੋਕਾਂ ਨੇ ਜੰਮ ਕੇ ਮਨਾਇਆ ਕ੍ਰਿਸਮਸ, ਪਿਆਕੜ ਪੀ ਗਏ 215 ਕਰੋੜ ਰੁਪਏ ਦੀ ਸ਼ਰਾਬ
Tuesday, Dec 28, 2021 - 04:52 PM (IST)
ਤਿਰੂਅਨੰਤਪੁਰਮ (ਵਾਰਤਾ)— ਕੇਰਲ ਵਿਚ ਕ੍ਰਿਸਮਸ ਦੇ ਮੌਕੇ 215 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਹੈ। ਕੇਰਲ ਸਟੇਟ ਵੇਬਰੀਜ਼ ਕਾਰਪੋਰੇਸ਼ਨ ਲਿਮਟਿਡ (ਬੀ. ਈ. ਵੀ. ਸੀ. ਓ.) ਨੇ ਇਹ ਖ਼ੁਲਾਸਾ ਕੀਤਾ ਹੈ। ਸੂਬੇ ਵਿਚ ਖਪਤਕਾਰ ਫੰਡ ਦੀਆਂ ਦੁਕਾਨਾਂ ਦੇ ਨਾਲ-ਨਾਲ ਕੁਝ ਹੋਰ ਛੋਟੀਆਂ ਦੁਕਾਨਾਂ ਹਨ।
ਸੂਤਰਾਂ ਮੁਤਾਬਕ ਸ਼ਰਾਬ ਦੀਆਂ ਦੁਕਾਨਾਂ ਤੋਂ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ 65 ਕਰੋੜ ਰੁਪਏ ਤੱਕ ਦੀ ਸ਼ਰਾਬ ਵੇਚੀ ਗਈ, ਜਦਕਿ 25 ਦਸੰਬਰ ਨੂੰ ਇਸ ਦੀ ਵਿਕਰੀ 73 ਕਰੋੜ ਰੁਪਏ ਤੱਕ ਕੀਤੀ ਗਈ। ਤਿਰੂਅਨੰਤਪੁਰਮ ਪਾਵਰ ਹਾਊਸ ’ਤੇ ਇਕ ਸ਼ਰਾਬ ਦੀ ਦੁਕਾਨ ਹੋਣ ਨਾਲ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਇੱਥੇ 73.54 ਲੱਖ ਰੁਪਏ ਤੱਕ ਦੀ ਵਿਕਰੀ ਹੋਈ ਸੀ। ਉੱਥੇ ਹੀ ਕੋਦੁਗੱਲੁਰ ’ਚ ਸਥਿਤ ਖਪਤਕਾਰ ਫੰਡ ਦੀ ਦੁਕਾਨ ’ਤੇ 25 ਦਸੰਬਰ ਨੂੰ 54 ਲੱਖ ਰੁਪਏ ਤੱਕ ਦੀ ਸ਼ਰਾਬ ਖਰੀਦੀ ਗਈ।