ਮਾਮਲਾ 3,500 ਕਰੋੜ ਰੁਪਏ ਦੇ ਸ਼ਰਾਬ ਘਪਲੇ ਦਾ, ਫਾਰਮ ਹਾਊਸ ’ਚੋਂ 11 ਕਰੋੜ ਰੁਪਏ ਨਕਦ ਬਰਾਮਦ
Thursday, Jul 31, 2025 - 12:52 AM (IST)

ਅਮਰਾਵਤੀ, (ਅਨਸ)- ਆਂਧਰਾ ਪ੍ਰਦੇਸ਼ ’ਚ 3,500 ਕਰੋੜ ਰੁਪਏ ਦੇ ਸ਼ਰਾਬ ਘਪਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਬੁੱਧਵਾਰ ਹੈਦਰਾਬਾਦ ਨੇੜੇ ਇਕ ਫਾਰਮ ਹਾਊਸ ’ਚੋਂ 11 ਕਰੋੜ ਰੁਪਏ ਨਕਦ ਜ਼ਬਤ ਕੀਤੇ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵਰੁਣ ਪੁਰਸ਼ੋਤਮਨ ਨੇ ਘਪਲੇ ’ਚ ਆਪਣੀ ਭੂਮਿਕਾ ਮੰਨੀ ਹੈ। ਉਸ ਨੇ ਹੋਰ ਅਹਿਮ ਜਾਣਕਾਰੀ ਹੋਣ ਦਾ ਵੀ ਖੁਲਾਸਾ ਕੀਤਾ, ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ। ਇਸ ਪਿੱਛੋਂ ਨਕਦੀ ਦੇ ਭੰਡਾਰ ਦਾ ਪਤਾ ਲਗਾ।
ਇਕ ਹੋਰ ਸੂਤਰ ਨੇ ਕਿਹਾ ਕਿ ਟੀਮ ਕੁਝ ਦਿਨ ਪਹਿਲਾਂ ਛਾਪੇਮਾਰੀ ਦੌਰਾਨ ਸਾਹਮਣੇ ਆਏ ਵਿੱਤੀ ਲੈਣ-ਦੇਣ ਤੇ ਸਿਆਸੀ ਸਬੰਧਾਂ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਜਲਦੀ ਹੀ ਇਸ ਮਾਮਲੇ ’ਚ ਹੋਰ ਗ੍ਰਿਫ਼ਤਾਰੀਆਂ ਤੇ ਜ਼ਬਤੀਆਂ ਹੋਣ ਦੀ ਸੰਭਾਵਨਾ ਹੈ।