ਕੇਜਰੀਵਾਲ ਸਰਕਾਰ ਨੇ ਪਿਆਕੜਾਂ ਨੂੰ ਦਿੱਤੀ ਛੋਟ, ਹੋਟਲਾਂ ਅਤੇ ਕਲੱਬਾਂ 'ਚ 'ਖੜ੍ਹਕੇਗੀ ਗਲਾਸੀ'

08/20/2020 6:10:18 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਰਹਿਣ ਵਾਲੇ ਸ਼ਰਾਬ ਦੇ ਸ਼ੌਕੀਨਾ ਲਈ ਚੰਗੀ ਖ਼ਬਰ ਹੈ। ਦਿੱਲੀ ਸਰਕਾਰ ਨੇ ਵੀਰਵਾਰ ਯਾਨੀ ਕਿ ਅੱਜ ਠੀਕ 5 ਮਹੀਨਿਆਂ ਬਾਅਦ ਹੋਟਲਾਂ ਅਤੇ ਕਲੱਬਾਂ 'ਚ ਸ਼ਰਾਬ ਪਰੋਸਣ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਸਰਕਾਰ ਨੇ ਅਨਲਾਕ-3 ਤਹਿਤ ਬੁੱਧਵਾਰ ਯਾਨੀ ਕਿ ਕੱਲ ਹੋਟਲਾਂ ਨੂੰ ਮੁੜ ਤੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਦਿੱਲੀ ਸਰਕਾਰ ਨੇ ਆਬਕਾਰੀ ਮਹਿਕਮੇ ਨੂੰ ਹੋਟਲਾਂ ਅਤੇ ਕਲੱਬਾਂ ਨੂੰ ਸ਼ਰਾਬ ਵੇਚਣ ਦੇ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਦੱਸ ਦੇਈਏ ਇਕ ਕੋਰੋਨਾ ਵਾਇਰਸ ਤੋਂ ਬਾਅਦ ਤਾਲਾਬੰਦੀ ਦੌਰਾਨ ਸਾਰੇ ਹੋਟਲਾਂ ਅਤੇ ਕਲੱਬਾਂ ਵਿਚ ਸ਼ਰਾਬ ਪਰੋਸਣ 'ਤੇ ਪਾਬੰਦੀ ਲੱਗੀ ਹੋਈ ਸੀ। ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ 'ਚ ਸ਼ਰਾਬ ਦੀ ਵਿਕਰੀ ਦੀ ਆਗਿਆ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅਨਲਾਕ-3: ਕੇਜਰੀਵਾਲ ਸਰਕਾਰ ਨੇ ਹੋਟਲ ਖੋਲ੍ਹਣ ਦੀ ਦਿੱਤੀ ਇਜਾਜ਼ਤ, ਜਿਮ ਰਹਿਣਗੇ ਬੰਦ

ਓਧਰ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ, ਨੇ ਅੱਜ ਕਿਹਾ ਕਿ ਹੋਟਲ ਅਤੇ ਕਲੱਬ 'ਚ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਸ਼ਰਾਬ ਪਰੋਸੀ ਜਾ ਸਕੇਗੀ। ਸਿਸੋਦੀਆ ਨੇ ਕਿਹਾ ਕਿ ਹੋਟਲਾਂ ਅਤੇ ਕਲੱਬਾਂ 'ਚ ਸ਼ਰਾਬ ਵਿਕਰੀ ਤੋਂ ਪਹਿਲਾਂ ਆਬਕਾਰੀ ਮਹਿਕਮਾ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਜਾਰੀ ਕਰੇਗਾ, ਇਸ ਤੋਂ ਬਾਅਦ ਹੀ ਲਾਇਸੈਂਸਧਾਰੀ ਵਿਕ੍ਰੇਤਾਵਾਂ ਨੂੰ ਸ਼ਰਾਬ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਸਿਸੋਦੀਆ ਨੇ ਕਿਹਾ ਕਿ ਤਾਲਾਬੰਦੀ ਦਰਮਿਆਨ ਦੇਸ਼ ਦੇ ਕਈ ਸੂਬਿਆਂ ਨੇ ਆਬਕਾਰੀ ਨਿਯਮਾਂ ਤਹਿਤ ਸ਼ਰਾਬ ਵਿਕਰੀ ਦੀ ਆਗਿਆ ਦਿੱਤੀ ਹੈ। ਦਿੱਲੀ 'ਚ ਬਾਰ ਖੋਲ੍ਹਣ ਦੀ ਆਗਿਆ ਅਜੇ ਨਹੀਂ ਦਿੱਤੀ ਗਈ ਹੈ।  ਕੋਰੋਨਾ ਤਾਲਾਬੰਦੀ ਦਰਮਿਆਨ ਗ੍ਰਹਿ ਮੰਤਰਾਲਾ ਦੇ ਨਿਰਦੇਸ਼ਾਂ ਤਹਿਤ ਬਾਰ ਖੋਲ੍ਹਣ ਦੀ ਆਗਿਆ ਅਜੇ ਨਹੀਂ ਦਿੱਤੀ ਗਈ ਹੈ।

 


Tanu

Content Editor

Related News