ਤ੍ਰਿਪੁਰਾ, ਨਗਾਲੈਂਡ ਤੇ ਮੇਘਾਲਿਆ ''ਚ 147 ਕਰੋੜ ਦੀ ਸ਼ਰਾਬ ਤੇ ਨਕਦੀ ਬਰਾਮਦ

02/16/2023 4:45:39 PM

ਨਵੀਂ ਦਿੱਲੀ- ਤ੍ਰਿਪੁਰਾ, ਨਗਾਲੈਂਡ ਤੇ ਮੇਘਾਲਿਆ ਵਿਧਾਨ ਸਭਾ ਚੋਣਾਂ 'ਚ ਵੋਟਰਾਂ ਨੂੰ ਲਾਲਚ ਦੇਣ ਲਈ ਸੰਭਾਵਿਤ ਤੌਰ 'ਤੇ ਇਸਤੇਮਾਲ ਹੋਣ ਵਾਲੀ 147 ਕਰੋੜ ਰੁਪਏ ਦੀ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕੀਤੀ ਗਈ ਹੈ, ਜੋ ਪਿਛਲੀਆਂ ਚੋਣਾਂ 'ਚ ਜ਼ਬਤ ਸਮੱਗਰੀ ਦੇ ਮੁਕਾਬਲੇ 20 ਗੁਣਾ ਜ਼ਿਆਦਾ ਹੈ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਜ਼ਿਕਰਯੋਗ ਹੈ ਕਿ ਤ੍ਰਿਪੁਰਾ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਜਦਕਿ ਮੇਘਾਲਿਆ ਅਤੇ ਨਗਾਲੈਂਡ 'ਚ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਕਮਿਸ਼ਨ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਨੂੰ ਕੰਟਰੋਲ ਕਰਨ ਲਈ ਅੰਤਰ ਏਜੰਸੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਦਾ ਨਤੀਜਾ ਹੈ ਕਿ ਤ੍ਰਿਪੁਰਾ 'ਚ 14.2 ਕਰੋੜ ਰੁਪਏ ਦੇ ਗਾਂਜਾ ਦੀ ਫ਼ਸਲ ਨੂੰ ਨਸ਼ਟ ਕੀਤਾ ਗਿਆ। ਚੋਣ ਕਮਿਸ਼ਨ ਨੇ ਕਿਹਾ ਕਿ ਤਿੰਨਾਂ ਸੂਬਿਆਂ ਵਿਚ ਕੀਤੀ ਗਈ ਜ਼ਬਤੀ ਸਾਲ 2018 'ਚ ਇਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਸੰਪੰਨ ਚੋਣਾਂ ਦੌਰਾਨ ਜ਼ਬਤ ਕੀਤੀ ਗਈ ਸਮੱਗਰੀ ਦੇ ਮੁਕਾਬਲੇ 20 ਗੁਣਾ ਵਧੇਰੇ ਹੈ। 
 


Tanu

Content Editor

Related News