ਨੋਇਡਾ ''ਚ ਲਿਫ਼ਟ ਹਾਦਸਾ : ਚਾਰ ਹੋਰ ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਵੱਧ ਕੇ 8 ਹੋਈ

Saturday, Sep 16, 2023 - 01:07 PM (IST)

ਨੋਇਡਾ ''ਚ ਲਿਫ਼ਟ ਹਾਦਸਾ : ਚਾਰ ਹੋਰ ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਵੱਧ ਕੇ 8 ਹੋਈ

ਨੋਇਡਾ (ਭਾਸ਼ਾ)- ਨੋਇਡਾ ਐਕਸਟੇਂਸ਼ਨ 'ਚ ਇਕ ਨਿਰਮਾਣ ਅਧੀਨ ਸੋਸਾਇਟੀ ਦੀ ਸਰਵਿਸ  ਲਿਫ਼ਟ ਟੁੱਟ ਕੇ ਡਿੱਗਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ 4 ਹੋਰ ਮਜ਼ਦੂਰਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ, ਜਿਸ ਨਾਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਨੋਇਡਾ ਐਕਸਟੇਂਸ਼ਨ ਦੀ ਆਮਰਪਾਲੀ ਡ੍ਰੀਮ ਵੈਲੀ ਪ੍ਰਾਜੈਕਟ ਸਥਾਨ 'ਤੇ ਇਕ ਨਿਰਮਾਣ ਅਧੀਨ ਟਾਵਰ ਦੀ ਲਿਫ਼ਟ ਜਦੋਂ ਟੁੱਟ ਕੇ 14ਵੀਂ ਮੰਜ਼ਿਲ ਤੋਂ ਹੇਠਾਂ ਡਿੱਗੀ, ਉਦੋਂ ਉਸ 'ਚ 9 ਲੋਕ ਮੌਜੂਦ ਸਨ। ਲੰਮੇਂ ਸਮੇਂ ਤੋਂ ਅਟਕੇ ਇਸ ਪ੍ਰਾਜੈਕਟ ਨੂੰ ਸਰਕਾਰੀ ਕੰਪਨੀ ਰਾਸ਼ਟਰੀ ਭਵਨ ਨਿਰਮਾਣ ਨਿਗਮ (ਐੱਨ.ਬੀ.ਸੀ.ਸੀ.) ਪੂਰਾ ਕਰ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਮਨੀਸ਼ ਵਰਮਾ ਨੇ ਕਿਹਾ,''ਸ਼ੁੱਕਰਵਾਰ ਨੂੰ ਹੋਏ ਹਾਦਸੇ ਤੋਂ ਬਾਅਦ 4 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਉੱਥੇ ਹੀ 5 ਮਜ਼ਦੂਰਾਂ ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ 'ਚੋਂ ਚਾਰ ਹੋਰ ਲੋਕਾਂ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ, ਜਦੋਂ ਕਿ ਇਕ ਮਜ਼ਦੂਰ ਦਾ ਇਲਾਜ ਜਾਰੀ ਹੈ।''

ਇਹ ਵੀ ਪੜ੍ਹੋ : ਨਿਰਮਾਣ ਅਧੀਨ ਸੋਸਾਇਟੀ ਦੀ ਸਰਵਿਸ ਲਿਫ਼ਟ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ

ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ 'ਚ ਜ਼ਖ਼ਮੀ ਸਾਰੇ ਮਜ਼ਦੂਰਾਂ ਨੂੰ ਨੋਇਡਾ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਬਿਪੋਤ ਮੰਡਲ (45), ਅਰੁਣ ਦਾਤੀ ਮੰਡਲ (40), ਇਸ਼ਤਿਆਕ ਅਲੀ (23) ਅਤੇ ਆਰਿਸ ਖਾਨ (22) ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ। ਬੁਲਾਰੇ ਅਨੁਸਾਰ ਗੰਭੀਰ ਰੂਪ ਨਾਲ ਜ਼ਖ਼ਮੀ ਮਾਨ ਅਲੀ (22), ਮੁਹੰਮਦ ਅਲੀ ਖਾਨ (18), ਅਰਬਾਜ਼ (22) ਅਤੇ ਕੁਲਦੀਪ ਪਾਲ (20) ਨੇ ਵੀ ਦਮ ਤੋੜ ਦਿੱਤਾ, ਜਦੋਂ ਕਿ ਕੈਫ (21) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੁਲਾਰੇ ਅਨੁਸਾਰ, ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਠੇਕੇਦਾਰ ਨੇ ਪ੍ਰਾਜੈਕਟ ਦੇ ਅਧਿਕਾਰੀਆਂ ਨੂੰ ਪਹਿਲੇ ਦੱਸਿਆ ਸੀ ਕਿ ਲਿਫ਼ਟ 'ਚ ਕੁਝ ਗੜਬੜੀ ਹੈ, ਇਸ ਦੇ ਬਾਵਜੂਦ ਠੀਕ ਨਹੀਂ ਕਰਵਾਈ ਗਈ। ਪੁਲਸ ਅਨੁਸਾਰ, ਇਸ ਮਾਮਲੇ 'ਚ ਬਿਸਰਖ ਪੁਲਸ ਥਾਣੇ 'ਚ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਲਾਪਰਵਾਹੀ ਅਤੇ ਗੈਰ ਇਰਾਦਤਨ ਕਤਲ ਸਮੇਤ ਹੋਰ ਦੋਸ਼ਾਂ ਦੇ ਅਧੀਨ 9 ਲੋਕਾਂ ਖ਼ਿਲਾਫ਼ ਨਾਮਜ਼ਦ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰੇਟਰ ਨੋਇਡਾ ਅਥਾਰਟੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News