ਕਸ਼ਮੀਰ ਦੇ ਲਾਲ ਚੌਕ 'ਤੇ PM ਮੋਦੀ ਦਾ ਆਦਮਕੱਦ ਕੱਟਆਊਟ ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ
Tuesday, Nov 14, 2023 - 06:34 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਕੇਂਦਰ 'ਚ ਸਥਿਤ ਮਸ਼ਹੂਰ ਲਾਲ ਚੌਕ ਦੇ ਕਲਾਕ ਟਾਵਰ (ਘੰਟਾਘਰ) ਦੇ ਨੇੜੇ ਲਗਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਦਮਕੱਦ ਕੱਟਆਊਟ ਸੈਲਾਨੀਆਂ ਅਤੇ ਸਥਾਨਕ ਲੋਕਾਂ 'ਚ ਖਿੱਚ ਦਾ ਨਵਾਂ ਕੇਂਦਰ ਬਣ ਗਿਆ ਹੈ। ਬਹੁਤ ਸਾਰੇ ਲੋਕ ਇਸ ਦੇ ਨਾਲ ਤਸਵੀਰਾਂ ਜਾਂ ਸੈਲਫੀ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਬ੍ਰਹਮਕੁਮਾਰੀ ਆਸ਼ਰਮ ’ਚ ਖੁਦਕੁਸ਼ੀ ਕਰਨ ਵਾਲੀਆਂ ਭੈਣਾਂ ਨੇ 8 ਸਾਲ ਪਹਿਲਾਂ ਲਈ ਸੀ ਦੀਕਸ਼ਾ
ਕਰਨਾਟਕ ਤੋਂ ਇੱਥੇ ਘੁੰਮਣ ਆਏ ਦਿਨੇਸ਼ ਨੇ ਕਿਹਾ ਕਿ ਕਈ ਸਾਲ ਪਹਿਲਾਂ ਘਾਟੀ ਦੀ ਉਨ੍ਹਾਂ ਦੀ ਆਖ਼ਰੀ ਯਾਤਰਾ ਦੇ ਮੁਕਾਬਲੇ ਹੁਣ ਕਸ਼ਮੀਰ ਵਿਚ ਬਹੁਤ ਵਿਕਾਸ ਹੋਇਆ ਹੈ ਅਤੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਨੂੰ ਜਾਂਦਾ ਹੈ। ਦਿਨੇਸ਼ ਨੇ ਕਿਹਾ ਕਿ ਇਹ ਮੇਰੀ ਕਸ਼ਮੀਰ ਦੀ ਦੂਜੀ ਯਾਤਰਾ ਹੈ। ਪ੍ਰਧਾਨ ਮੰਤਰੀ ਦਾ ਕੱਟਆਊਟ ਵੇਖ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਇੱਥੇ ਬਹੁਤ ਵਿਕਾਸ ਹੋਇਆ ਹੈ, ਜੋ ਪਹਿਲਾਂ ਨਹੀਂ ਸੀ। ਹੁਣ ਮੈਂ ਸੜਕਾਂ, ਸੁਰੰਗਾਂ ਆਦਿ ਵਿਚ ਬਹੁਤ ਵਿਕਾਸ ਵੇਖ ਰਿਹਾ ਹਾਂ। ਇਹ ਵੇਖ ਕੇ ਚੰਗਾ ਲੱਗਦਾ ਹੈ।
ਇਹ ਵੀ ਪੜ੍ਹੋ- 8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ
ਅਧਿਕਾਰੀਆਂ ਨੇ ਇਕ ਹੋਰਡਿੰਗ ਦੇ ਕੋਲ ਪ੍ਰਧਾਨ ਮੰਤਰੀ ਦਾ ਕੱਟਆਊਟ ਲਾਇਆ ਹੈ, ਜਿਸ ਵਿਚ ਇਕ ਨੌਜਵਾਨ ਡਾਕਟਰ ਨੂੰ ਇਕ ਬਜ਼ੁਰਗ ਵਿਅਕਤੀ ਦੀ ਦੇਖਭਾਲ ਕਰਦਿਆਂ ਵਿਖਾਇਆ ਗਿਆ ਹੈ। ਮੁਹਿੰਮ ਦਾ ਵਿਸ਼ਾ 'ਬਜ਼ੁਰਗਾਂ ਦਾ ਸਨਮਾਨ' ਹੈ। ਕਾਰਗਿਲ ਵਾਸੀ ਮੁਹੰਮਦ ਤਕੀ ਨੇ ਕਿਹਾ ਕਿ ਮੈਂ ਇੱਥੇ ਸ਼੍ਰੀਨਗਰ ਘੁੰਮਣ ਆਇਆ ਸੀ ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਕੱਟਆਊਟ ਵੇਖਿਆ ਤਾਂ ਅਸੀਂ ਉਸ ਨਾਲ ਇਕ ਤਸਵੀਰ ਖਿੱਚੀ। ਸਾਨੂੰ ਇਸ ਨਾਲ ਬਹੁਤ ਖੁਸ਼ੀ ਹੋਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8