ਗਡਕਰੀ ਨੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਕਿਹਾ- ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਰ ''ਤੇ ਹਟਾਈ ਜਾਵੇ GST
Wednesday, Jul 31, 2024 - 02:52 PM (IST)
ਨਵੀਂ ਦਿੱਲੀ- ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਰ 'ਤੇ 18 ਫ਼ੀਸਦੀ ਦਰ ਨਾਲ ਵਸਤੂ ਅਤੇ ਸੇਵਾ ਟੈਕਸ (GST) ਹਟਾਉਣ ਦੀ ਬੇਨਤੀ ਕੀਤੀ ਹੈ। ਵਿੱਤ ਮੰਤਰੀ ਨੂੰ ਲਿਖੀ ਚਿੱਠੀ ਵਿਚ ਗਡਕਰੀ ਨੇ ਨਾਗਪੁਰ ਡਿਵੀਜ਼ਨ ਜੀਵਨ ਬੀਮਾ ਨਿਗਮ ਕਰਮਚਾਰੀ ਸੰਘ ਦੀਆਂ ਚਿੰਤਾਵਾਂ ਨੂੰ ਚੁੱਕਿਆ, ਜਿਸ ਨੇ ਬੀਮਾ ਉਦਯੋਗ ਦੇ ਮੁੱਦਿਆਂ ਦੇ ਸਬੰਧ ਵਿਚ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ ਸੀ। ਮੰਗ ਪੱਤਰ ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਜੀਵਨ ਬੀਮਾ ਪ੍ਰੀਮੀਅਰ 'ਤੇ GST ਲਾਉਣਾ ਜ਼ਿੰਦਗੀ ਦੀਆਂ ਅਨਿਸ਼ਚਿਤਤਾਵਾਂ 'ਤੇ ਟੈਕਸ ਲਗਾਉਣ ਵਾਂਗ ਹੈ। ਕਰਮਚਾਰੀ ਸੰਘ ਦਾ ਮੰਨਣਾ ਹੈ ਕਿ ਜੋ ਵਿਅਕਤੀ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਜ਼ਿੰਦਗੀ ਦੀਆਂ ਅਨਿਸ਼ਚਿਤਤਾਵਾਂ 'ਤੇ ਟੈਕਸ ਲਾਉਣ ਦੇ ਬਰਾਬਰ ਹੈ।
ਕਰਮਚਾਰੀ ਸੰਘ ਦਾ ਮੰਨਣਾ ਹੈ ਕਿ ਜੋ ਵਿਅਕਤੀ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਜ਼ਿੰਦਗੀ ਦੀਆਂ ਅਨਿਸ਼ਚਿਤਤਾਵਾਂ ਦੇ ਜ਼ੋਖਮ ਨੂੰ ਕਵਰ ਕਰਦਾ ਹੈ, ਉਸ ਤੋਂ 'ਕਵਰ' ਖਰੀਦਣ ਲਈ ਪ੍ਰੀਮੀਅਰ 'ਤੇ ਟੈਕਸ ਨਹੀਂ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਰਮਚਾਰੀ ਸੰਘ ਵਲੋਂ ਚੁੱਕਿਆ ਗਿਆ ਮੁੱਖ ਮੁੱਦਾ ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਰ 'ਤੇ GST ਨੂੰ ਹਟਾਉਣ ਨਾਲ ਸਬੰਧਤ ਹੈ। ਜੀਵਨ ਬੀਮਾ ਅਤੇ ਮੈਡੀਕਲ ਬੀਮਾ ਪ੍ਰੀਮੀਅਰ ਦੋਹਾਂ 'ਤੇ 18 ਫ਼ੀਸਦੀ GST ਦਰ ਲਾਗੂ ਹੈ।
ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਮੈਡੀਕਲ ਬੀਮਾ ਪ੍ਰੀਮੀਅਮ 'ਤੇ 18 ਫੀਸਦੀ GST ਇਸ ਕਾਰੋਬਾਰੀ ਹਿੱਸੇ ਦੇ ਵਿਕਾਸ ਵਿਚ ਰੁਕਾਵਟ ਸਾਬਤ ਹੋ ਰਿਹਾ ਹੈ, ਜੋ ਸਮਾਜਿਕ ਤੌਰ 'ਤੇ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਤੁਹਾਨੂੰ ਜੀਵਨ ਅਤੇ ਮੈਡੀਕਲ ਬੀਮੇ 'ਤੇ GST ਹਟਾਉਣ ਦਾ ਸੁਝਾਅ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ ਪਰ ਇਸ ਨੂੰ ਪਹਿਲ ਦੇ ਆਧਾਰ 'ਤੇ ਵਿਚਾਰੋ, ਕਿਉਂਕਿ ਇਹ ਨਿਯਮਾਂ ਅਨੁਸਾਰ ਸਹੀ ਤਸਦੀਕ ਕਰਨ ਤੋਂ ਬਾਅਦ ਸੀਨੀਅਰ ਨਾਗਰਿਕਾਂ ਲਈ ਬੋਝ ਬਣ ਜਾਵੇਗਾ।