ਲੈਫਟੀਨੈਂਟ ਬੇਟੇ ਨੇ ਦਿੱਤੀ ਸ਼ਹੀਦ ਬਾਪ ਨੂੰ ਸਲਾਮੀ
Monday, Feb 12, 2018 - 05:31 PM (IST)

ਜੰਮੂ— ਸੁਜਵਾਂ ਫਿਦਾਇਨ ਹਮਲੇ 'ਚ ਸ਼ਹੀਦ ਹੋਏ ਜੇ.ਸੀ.ਓ. ਮਦਨ ਲਾਲ ਚੌਧਰੀ ਦਾ ਪੂਰੇ ਸੈਨਿਕ ਸਨਮਾਨ ਨਾਲ ਉਨ੍ਹਾਂ ਦੇ ਜੱਦੀ ਪਿੰਡ 'ਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਬੇਟੇ ਲੈਫਟੀਨੈਂਟ ਅੰਕੁਸ਼ ਚੌਧਰੀ ਨੇ ਸ਼ਹੀਦ ਪਿਤਾ ਨੂੰ ਸਲਾਮੀ ਦਿੱਤੀ। ਅੰਕੁਸ਼ ਚੌਧਰੀ ਫੌਜ 'ਚ ਟਰੇਨੀ ਲੈਫਟੀਨੈਂਟ ਹਨ। ਉਨ੍ਹਾਂ ਨੇ ਪਿਤਾ ਦੀ ਸ਼ਹਾਤ 'ਤੇ ਇਕ ਵੀਰ ਸੈਨਿਕ ਦੀ ਤਰ੍ਹਾਂ ਮਾਣ ਮਹਿਸੂਸ ਕਰਦੇ ਹੋਏ ਵਰਦੀ 'ਚ ਪਿਤਾ ਨੂੰ ਸਲਾਮੀ ਦਿੱਤੀ।
ਸ਼ਹੀਦ ਮਦਨ ਲਾਲ ਦੀ ਲਾਸ਼ ਸੋਮਵਾਰ ਦੀ ਸਵੇਰ ਜਿਵੇਂ ਹੀ ਉਨ੍ਹਾਂ ਦੇ ਜੱਦੀ ਪਿੰਡ ਕਠੁਆ 'ਚ ਪੁੱਜੀ ਤਾਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦੀ ਭੀੜ ਲੱਗ ਗਈ। ਲੋਕਾਂ ਨੇ ਪਾਕਿਸਤਾਨ ਮੁਰਾਦਾਬਾਦ ਦੇ ਨਾਅਰੇ ਲਗਾਏ ਅਤੇ ਮੰਗ ਕੀਤੀ ਕਿ ਪਾਕਿਸਤਾਨ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।