ਇਸ ਵਿਭਾਗ 'ਚ 1,500 ਤੋਂ ਵੱਧ ਅਹੁਦਿਆਂ 'ਤੇ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ
Tuesday, May 21, 2019 - 11:19 AM (IST)

ਨਵੀਂ ਦਿੱਲੀ—ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਅਪਰੇਂਟਿਸ ਡਿਵੈਲਪਮੈਂਟ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-1,753
ਆਖਰੀ ਤਾਰੀਕ-9 ਜੂਨ 2019
ਉਮਰ ਸੀਮਾ-21 ਤੋਂ 30 ਸਾਲ ਤੱਕ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://licindia.in/ ਪੜ੍ਹੋ।