ਜੰਮੂ: ਬਾਰਾਮੂਲਾ ਮੁਕਾਬਲੇ ’ਚ ਸ਼ਹੀਦ ਪੁਲਸ ਕਰਮੀ ਦੇ ਪਰਿਵਾਰ ਨੂੰ ਮਿਲੇ ਮਨੋਜ ਸਿਨਹਾ

05/28/2022 3:30:56 PM

ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਬਾਰਾਮੂਲਾ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਪੁਲਸ ਕਰਮੀ ਮੁਦਸਿਰ ਸ਼ੇਖ ਦੀ ਰਿਹਾਇਸ਼ ਦਾ ਸ਼ਨੀਵਾਰ ਨੂੰ ਦੌਰਾ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਨਹਾ ਨਾਲ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਉੱਪ ਰਾਜਪਾਲ ਸਿਨਹਾ ਨੇ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਉੜੀ ’ਚ ਸ਼ੇਖ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਹੋਏ ਪੁਲਸ ਕਰਮੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਹਮਦਰਦੀ ਜ਼ਾਹਰ ਕੀਤੀ। 

ਸਿਹਨਾ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਧੰਨ ਹੈ ਕਿ ਧਰਤੀ ’ਤੇ ਅਜਿਹੇ ਸਪੂਤ ਹਨ। ਬਹਾਦੁਰ ਸ਼ਹੀਦ ਮੁਦਾਸਿਰ ਅਹਿਮਦ ਦੇ ਪਰਿਵਾਰਕ ਮੈਂਬਰਾਂ ਨਾਲ ਉੜੀ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੁਦਾਸਿਰ ਵਰਗੇ ਧਰਤੀ ਦੇ ਸਪੂਤ ਪਾ ਕੇ ਦੇਸ਼ ਧੰਨ ਹੈ। ਬਹਾਦੁਰ ਦੇ ਸਰਵਉੱਚ ਬਲੀਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਦੱਸ ਦੇਈਏ ਕਿ ਬਾਰਾਮੂਲਾ ਦੇ ਕ੍ਰੀਰੀ ਇਲਾਕੇ ’ਚ 25 ਮਈ ਨੂੰ ਨਜੀਭਾਤ ਚੌਰਾਹੇ ’ਤੇ ਹੋਏ ਮੁਕਾਬਲੇ ’ਚ ਸ਼ੇਖ ਸ਼ਹੀਦ ਹੋ ਗਏ ਸਨ। ਪੁਲਸ ਮੁਤਾਬਕ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 3 ਪਾਕਿਸਤਾਨੀ ਅੱਤਵਾਦੀ ਵੀ ਮਾਰੇ ਗਏ ਸਨ।


Tanu

Content Editor

Related News