ਪੰਜਾਬੀ ਭਾਸ਼ਾ ਦੀ ਅਣਦੇਖੀ ’ਤੇ LG VK Saxena ਨੇ ਪ੍ਰਗਟਾਈ ਚਿੰਤਾ
Wednesday, Dec 04, 2024 - 02:55 AM (IST)
ਨਵੀਂ ਦਿੱਲੀ : ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਭਾਸ਼ਾ ਦੀ ਕਥਿਤ ਅਣਦੇਖੀ ’ਤੇ ਚਿੰਤਾ ਪ੍ਰਗਟਾਈ ਹੈ। ਇਹ ਦਿੱਲੀ ਦੀਆਂ ਅਧਿਕਾਰਤ ਭਾਸ਼ਾਵਾਂ ’ਚੋਂ ਇਕ ਹੈ। ਐੱਲ. ਜੀ. ਦਫਤਰ ਅਨੁਸਾਰ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਅਧੀਨ 752 ਟੀ.ਜੀ.ਟੀ. ਪੰਜਾਬੀ ਅਤੇ 4 ਪੀ.ਜੀਟੀ. ਪੰਜਾਬੀ ਦੀਆਂ ਅਸਾਮੀਆਂ ਖਾਲੀ ਹਨ।
ਐੱਲ. ਜੀ. ਅਧੀਨ ਆਉਂਦੈ ਇਹ ਮਾਮਲਾ:
ਦਿੱਲੀ ਸਰਕਾਰ- ਦਿੱਲੀ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਐੱਲ. ਜੀ. ਹੁਣ ਪੰਜਾਬੀ ਅਧਿਆਪਕਾਂ ਦੀ ਘਾਟ ਅਤੇ ਪੰਜਾਬੀ ਅਕੈਡਮੀ ਦੇ ਬਜਟ ਦੀ ਵਰਤੋਂ ਨੂੰ ਲੈ ਕੇ ਚਿੰਤਤ ਹਨ। ਸੂਤਰਾਂ ਨੇ ਕਿਹਾ ਕੀ ਐੱਲ. ਜੀ. ਭੁੱਲ ਗਏ ਹਨ ਕਿ ਇਹ ਸੇਵਾ ਦਾ ਮਾਮਲਾ ਹੈ? ਉਹੀ ਸੇਵਾ ਦਾ ਮਾਮਲਾ, ਜੋ ਚੁਣੀ ਹੋਈ ਸਰਕਾਰ ਤੋਂ ਖੋਹ ਲਿਆ ਗਿਆ ਹੈ।