2027 'ਚ ਪੰਜਾਬੀ ਭਗਵੰਤ ਮਾਨ ਨੂੰ ਮੁੜ ਕਾਮੇਡੀ ਸ਼ੋਅ 'ਚ ਭੇਜਣਗੇ : ਆਰ ਪੀ ਸਿੰਘ

Monday, Mar 16, 2026 - 06:47 PM (IST)

2027 'ਚ ਪੰਜਾਬੀ ਭਗਵੰਤ ਮਾਨ ਨੂੰ ਮੁੜ ਕਾਮੇਡੀ ਸ਼ੋਅ 'ਚ ਭੇਜਣਗੇ : ਆਰ ਪੀ ਸਿੰਘ

ਵੈੱਬ ਡੈਸਕ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਇੱਕ ਵੱਡਾ ਸਿਆਸੀ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਪਾਰਟੀਆਂ ਨੂੰ "ਸਕੂਟਰ ਪਾਰਟੀ" ਕਹਿ ਕੇ ਦਿੱਤੇ ਗਏ ਬਿਆਨ 'ਤੇ ਪਲਟਵਾਰ ਕਰਦਿਆਂ ਆਰਪੀ ਸਿੰਘ ਨੇ ਸੂਬੇ ਦੀ ਮੌਜੂਦਾ ਸਥਿਤੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਆਰਪੀ ਸਿੰਘ ਨੇ ਦੋਸ਼ ਲਾਇਆ ਕਿ ਅੱਜ ਦੇ ਸਮੇਂ 'ਚ ਪੰਜਾਬ ਸਰਕਾਰ ਦੁਆਰਾ ਨਹੀਂ ਚਲਾਇਆ ਜਾ ਰਿਹਾ, ਸਗੋਂ ਸੂਬੇ ਦੀ ਵਾਗਡੋਰ ਰੇਤ ਮਾਫੀਆ, ਨਸ਼ਾ ਤਸਕਰਾਂ (Drug Cartels) ਤੇ ਫਿਰੌਤੀ ਮੰਗਣ ਵਾਲੇ ਗੈਂਗਾਂ ਦੇ ਹੱਥਾਂ 'ਚ ਹੈ। ਉਨ੍ਹਾਂ ਅਨੁਸਾਰ, ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ।

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2027 'ਚ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਇੱਕ ਸਕੂਟਰ ਤੋਹਫ਼ੇ ਵਜੋਂ ਦੇਣਗੇ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ ਇਸ ਸਕੂਟਰ ਦੀ ਵਰਤੋਂ ਭਗਵੰਤ ਮਾਨ ਸਿਆਸਤ ਤੋਂ ਵਿਦਾ ਹੋ ਕੇ ਮੁੜ ਆਪਣੇ ਪੁਰਾਣੇ ਕਾਮੇਡੀ ਸ਼ੋਅਜ਼ (comedy shows) 'ਚ ਜਾਣ ਲਈ ਕਰਨਗੇ। ਆਰ ਪੀ ਸਿੰਘ ਨੇ ਆਪਣੀ ਇਸ ਗੱਲ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਦਿਆਂ #Punjab2027 ਹੈਸ਼ਟੈਗ ਦੀ ਵਰਤੋਂ ਕੀਤੀ।

ਦੱਸਣਯੋਗ ਹੈ ਕਿ ਬੀਤੇ ਦਿਨ ਦੇਸ਼ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਮੋਗਾ 'ਚ ਰੈਲੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ। ਇਸ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਨੂੰ ''ਸਕੂਟਰ ਪਾਰਟੀ'' ਕਿਹਾ। ਮਾਨ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਸਿਰਫ਼ ਇੱਕ "ਸਕੂਟਰ ਪਾਰਟੀ" ਹੈ, ਜਿਸਦਾ ਮਤਲਬ ਹੈ ਕਿ ਇਨ੍ਹਾਂ ਦੇ ਇੰਨੇ ਘੱਟ ਆਗੂ/ਵਿਧਾਇਕ ਹਨ ਕਿ ਉਹ ਸਾਰੇ ਇੱਕੋ ਸਕੂਟਰ 'ਤੇ ਸਵਾਰ ਹੋ ਸਕਦੇ ਹਨ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਪੁੱਛਿਆ ਕਿ ਜੇ ਭਾਜਪਾ ਇਕੱਲਿਆਂ ਚੋਣ ਲੜਨਾ ਚਾਹੁੰਦੀ ਹੈ ਤਾਂ ਉਹ ਪੰਜਾਬ ਦੀਆਂ 117 ਸੀਟਾਂ ਲਈ ਉਮੀਦਵਾਰ ਕਿੱਥੋਂ ਲਿਆਵੇਗੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News