ਆਪਣੀ ਹੀ ਹੋਂਦ ਨੂੰ ਬਚਾਉਣ ਦੀ ਜੰਗ ਲੜ ਰਹੀਆਂ ਨੇ ‘ਚਿੱਠੀਆਂ’

Monday, Jul 04, 2022 - 11:27 AM (IST)

ਆਪਣੀ ਹੀ ਹੋਂਦ ਨੂੰ ਬਚਾਉਣ ਦੀ ਜੰਗ ਲੜ ਰਹੀਆਂ ਨੇ ‘ਚਿੱਠੀਆਂ’

ਗੁੜਗਾਓਂ (ਸੰਜੇ)- ਕਦੇ ਦੂਸਰਿਆਂ ਤੱਕ ਖ਼ਬਰ ਪਹੁੰਚਾਉਣ ਵਾਲੀਆਂ ਚਿੱਠੀਆਂ ਅੱਜ ਆਪਣੀ ਹੀ ਹੋਂਦ ਤੋਂ ਬੇਖ਼ਬਰ ਹਨ। ਉਹ ਅੱਜ ਡਿਜੀਟਲ ਯੁੱਗ ਯਾਨੀ ਕਿ ਮੋਬਾਇਲ, ਕੰਪਿਊਟਰ  ਨਾਲ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹਨ। ਜੀ ਹਾਂ, ਗੁੜਗਾਓਂ ਦੇ ਮੁੱਖ ਡਾਕਖਾਨੇ ’ਚ ਪਹਿਲਾਂ ਜਿੱਥੇ ਅੰਤਰ-ਦੇਸ਼ੀ ਅਤੇ ਡਾਕ ਲਿਫ਼ਾਫ਼ਿਆਂ ਰਾਹੀਂ ਭੇਜੀਆਂ ਜਾਣ ਵਾਲੀਆਂ ਚਿੱਠੀਆਂ 20 ਹਜ਼ਾਰ ਰੋਜ਼ਾਨਾ ਸਨ, ਉੱਥੇ ਹੀ ਅੱਜ ਇਨ੍ਹਾਂ ਦੀ ਗਿਣਤੀ ਘਟ ਕੇ ਸਿਰਫ਼ 10 ਹਜ਼ਾਰ ਰਹਿ ਗਈ ਹੈ। 

ਇਹ ਵੀ ਪੜ੍ਹੋ– ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਦੀ ਪਟੀਸ਼ਨ ਖ਼ਾਰਜ, ਅਦਾਲਤ ਨੇ ਕਿਹਾ- ਦਿਮਾਗ ਦਾ ਇਸਤੇਮਾਲ ਕਰੋ

ਦੱਸਣਯੋਗ ਹੈ ਕਿ ਜ਼ਿਲੇ ਭਰ ’ਚ ਡਾਕ ਵਿਭਾਗ ਦੇ 350 ਤੋਂ ਵੱਧ ਲੈਟਰ ਬਾਕਸ ਹਨ। ਜਿੱਥੇ ਪਹਿਲਾਂ 20 ਹਜ਼ਾਰ ਤੋਂ ਵੱਧ ਚਿੱਠੀਆਂ ਸ਼ਹਿਰ ਦੇ ਘਰਾਂ ’ਚ ਵੰਡਣ ਲਈ ਇਕੱਠੀਆਂ ਕੀਤੀਆਂ ਜਾਂਦੀਆਂ ਸਨ। ਹਾਲਾਂਕਿ, ਵਿਭਾਗੀ ਅਧਿਕਾਰੀਆਂ ਦੀ ਮੰਨੀਏ ਤਾਂ ਰਵਾਇਤੀ ਚਿੱਠੀਆਂ ਨੂੰ ਛੱਡ ਦਿੱਤਾ ਜਾਵੇ ਤਾਂ ਅੱਜ ਵੀ ਡਾਕ ਵਿਭਾਗ ਰਾਹੀਂ ਪੱਤਰ-ਵਿਹਾਰ ਦਾ ਕੰਮ ਘੱਟ ਨਹੀਂ ਹੋਇਆ ਹੈ। ਜੇਕਰ ਕਿਸੇ ’ਤੇ ਇਸ ਦਾ ਪ੍ਰਭਾਵ ਪਿਆ ਹੈ, ਤਾਂ ਸਿਰਫ ਰਵਾਇਤੀ ਚਿੱਠੀਆਂ ਅਤੇ ਸੰਦੇਸ਼ਾਂ ’ਤੇ ਪਿਆ ਹੈ। ਜਿਸ ਦਾ ਕਾਰਨ ਹਰ ਕਿਸੇ ਦੇ ਹੱਥਾਂ ’ਚ ਮੋਬਾਇਲ ਅਤੇ ਆਨਲਾਈਨ ਚੈਟ ਨੇ ਸਦੀਆਂ ਪੁਰਾਣੀ ਪਰੰਪਰਾ ਨੂੰ ਆਖਰੀ ਦਹਿਲੀਜ਼ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ।

PunjabKesari

ਜੀ. ਪੀ. ਐੱਸ. ਨਾਲ ਜੋੜਿਆ ਲੈਟਰ ਬਾਕਸ
ਚਿੱਠੀਆਂ ਅਤੇ ਸੰਦੇਸ਼ ਸਮੇਂ ਸਿਰ ਆਪਣੀ ਮੰਜ਼ਿਲ ਤੱਕ ਪਹੁੰਚਣ, ਇਸ ਦੇ ਲਈ ਡਾਕ ਵਿਭਾਗ ਨੇ ਵੀ ਆਪਣੇ ਆਪ ਨੂੰ ਹਾਈਟੈੱਕ ਬਣਾ ਲਿਆ ਹੈ। ਪਹਿਲਾਂ ਜਿੱਥੇ ਲੈਟਰ ਬਾਕਸ ’ਚ ਕਈ ਚਿੱਠੀਆਂ ਪਈਆਂ ਰਹਿ ਜਾਂਦੀਆਂ ਸਨ, ਉੱਥੇ ਹੀ ਹੁਣ ਇਨ੍ਹਾਂ ਨੂੰ ਜੀ. ਪੀ. ਐੱਸ. ਨਾਲ ਲੈਸ ਕਰ ਦਿੱਤਾ ਗਿਆ ਹੈ। ਵਿਭਾਗ ਨੇ ਇਕ ਅਜਿਹਾ ਮੋਬਾਇਲ ਐਪ ਵਿਕਿਸਤ ਕਰ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਕੁੱਲ 92 ਲੈਟਰ ਬਾਕਸ ਅਟੈਚ ਕਰ ਦਿੱਤੇ ਹਨ। ਲੈਟਰ ਬਾਕਸ ’ਚੋਂ ਜਿੰਨੀਆਂ ਚਿੱਠੀਆਂ ਕੱਢੀਆਂ ਜਾਣਗੀਆਂ, ਉਸ ਦੀ ਜਾਣਕਾਰੀ ਕੁਝ ਹੀ ਸਕਿੰਟਾਂ ’ਚ ਅਧਿਕਾਰੀਆਂ ਨੂੰ ਮਿਲੇਗੀ।ਅਧਿਕਾਰੀਆਂ ਮੁਤਾਬਕ ਸੂਬੇ ਭਰ ’ਚ 21 ਹੈੱਡ ਪੋਸਟ ਆਫਿਸ, 490 ਸਬ-ਪੋਸਟ ਆਫਿਸ ਅਤੇ 2100 ਗ੍ਰਾਮੀਣ ਪੋਸਟ ਆਫਿਸ ਬਰਾਂਚਾਂ ਹਨ।

ਇਹ ਵੀ ਪੜ੍ਹੋ– ਕੁੱਲੂ ਬੱਸ ਹਾਦਸਾ; PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ

‘‘ਅੱਜ ਤੋਂ ਅੱਧਾ ਦਹਾਕਾ ਪਹਿਲਾਂ ਸ਼ਹਿਰ ’ਚ 20 ਹਜ਼ਾਰ ਚਿੱਠੀਆਂ ਅਤੇ ਸੰਦੇਸ਼ਾਂ ਦੀ ਵੰਡ ਕੀਤੀ ਜਾਂਦੀ ਸੀ। ਅੱਜ ਇਨ੍ਹਾਂ ਦੀ ਗਿਣਤੀ ਘਟ ਕੇ ਸਿਰਫ਼ 10 ਹਜ਼ਾਰ ਰੋਜ਼ਾਨਾ ਰਹਿ ਗਈ ਹੈ। ਹਾਲਾਂਕਿ, ਹੋਰ ਚੀਜ਼ਾਂ ਦੀ ਡਿਸਪੈਚ ਅਤੇ ਡਲਿਵਰੀ ਪਹਿਲਾਂ ਦੇ ਮੁਕਾਬਲੇ ਅੱਜ ਵਧ ਗਈ ਹੈ।’’
-ਅਸ਼ੋਕ ਗਰਗ, ਪੋਸਟ ਮਾਸਟਰ, ਹੈੱਡ ਪੋਸਟ ਆਫਿਸ, ਗੁੜਗਾਓਂ।

ਅੰਕੜਿਆਂ ’ਚ ਜ਼ਿਲ੍ਹਾ ਡਾਕ ਵਿਭਾਗ
-ਸ਼ਹਿਰ ਭਰ ’ਚ ਡਾਕ ਵਿਭਾਗ ਦੀਆਂ ਸਬ-ਬਰਾਂਚਾਂ - 32
-ਸ਼ਹਿਰ ਭਰ ’ਚ ਮੌਜੂਦ ਲੈਟਰ ਬਾਕਸਾਂ ਦੀ ਕੁੱਲ ਗਿਣਤੀ - 350
- ਸੂਬੇ ਭਰ ’ਚ ਡਾਕ ਕਰਮਚਾਰੀਆਂ ਦੀ ਕੁੱਲ ਗਿਣਤੀ - 6500
- ਮੁੱਖ ਡਾਕਘਰ ’ਚ ਪਹਿਲਾਂ ਰੋਜ਼ਾਨਾ ਚਿੱਠੀਆਂ ਦੀ ਡਲਿਵਰੀ- 20 ਹਜ਼ਾਰ
- ਮੌਜੂਦਾ ਸਮੇਂ ’ਚ ਚਿੱਠੀਆਂ ਅਤੇ ਸੰਦੇਸ਼ਾਂ ਦੀ ਰੋਜ਼ਾਨਾ ਡਲਿਵਰੀ - 10 ਹਜ਼ਾਰ

ਇਹ ਵੀ ਪੜ੍ਹੋ– ਰਿਟਾਇਰਮੈਂਟ ਮਗਰੋਂ ਵੀ ਰਾਸ਼ਟਰਪਤੀ ਕੋਵਿੰਦ ਦਾ ‘ਜਲਵਾ ਰਹੇਗਾ ਕਾਇਮ’, ਉਮਰ ਭਰ ਮਿਲਣਗੀਆਂ ਇਹ ਸਹੂਲਤਾਂ


author

Tanu

Content Editor

Related News