ਗੁਰਦੁਆਰਾ ਬੰਗਲਾ ਸਾਹਿਬ ''ਚ ਪਹਿਲੇ ਦੀ ਤੁਲਨਾ ਨਵੇਂ ਸਾਲ ''ਤੇ ਰਹੀ ਘੱਟ ਭੀੜ

Sunday, Jan 02, 2022 - 11:21 AM (IST)

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ 'ਚੋਂ ਇਕ ਗੁਰਦੁਆਰਾ ਬੰਗਲਾ ਸਾਹਿਬ 'ਚ ਨਵੇਂ ਸਾਲ 'ਤੇ ਸ਼ਨੀਵਾਰ ਨੂੰ ਪਹਿਲੇ ਦੇ ਸਾਲਾਂ ਦੀ ਤੁਲਨਾ 'ਚ ਸ਼ਰਧਾਲੂਆਂ ਦੀ ਭੀੜ ਘੱਟ ਰਹੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਰਾਜਿੰਦਰ ਸਿੰਘ ਸੈਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਵਾਰ ਨਵੇਂ ਸਾਲ ਦੇ ਪਹਿਲੇ ਦਿਨ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੀ, ਜਿਸ ਦਾ ਕਾਰਨ ਮੁੜ ਵਧਦਾ ਕੋਰੋਨਾ ਦ ਪ੍ਰਕੋਪ ਹੋ ਸਕਦਾ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ 'ਮਸੂਰੀ ਫੁੱਲ' ਹੈ, ਲੋਕਾਂ ਦੇ ਸ਼ਹਿਰ 'ਚ ਪ੍ਰਵੇਸ਼ 'ਤੇ ਲੱਗੀ ਰੋਕ

ਉਨ੍ਹਾਂ ਕਿਹਾ ਕਿ ਹਰ ਸਾਲ ਘੱਟੋ-ਘੱਟ ਇਕ ਲੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਆਉਂਦੇ ਹਨ ਪਰ ਇਸ ਵਾਰ ਇਹ ਗਿਣਤੀ 70 ਤੋਂ 80 ਹਜ਼ਾਰ ਦਰਮਿਆਨ ਰਹੀ। ਉੱਥੇ ਹੀ ਲੰਗਰ ਘਰ ਦੇ ਇਕ ਸੇਵਾਦਾਰ ਨੇ ਦੱਸਿਆ ਕਿ ਇਸ ਵਾਰ ਨਵੇਂ ਸਾਲ ਦੇ ਪਹਿਲੇ ਦਿਨ ਪਿਛਲੇ ਸਾਲਾਂ ਦੇ ਮੁਕਾਬਲੇ ਲੰਗਰ ਵੀ ਓਨੀ ਮਾਤਰਾ 'ਚ ਨਹੀਂ ਬਣਿਆ। ਦੱਸਣਯੋਗ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ 'ਚ ਨਵੇਂ ਸਾਲ 'ਤੇ ਹਮੇਸ਼ਾ ਸਿੱਖ ਅਤੇ ਗੈਰ ਸਿੱਖ ਸੰਗਤ ਸਮੇਤ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲਦੀ ਹੈ ਪਰ ਇਸ ਵਾਰ ਕੋਰੋਨਾ ਦੇ ਓਮੀਕ੍ਰੋਨ ਸੰਕਰਮਣ ਦੇ ਖ਼ਤਰੇ ਦੇ ਮੱਦੇਨਜ਼ਰ ਮਾਹੌਲ ਕੁਝ ਵੱਖ ਰਿਹਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News