ਕੂਨੋ ਨੈਸ਼ਨਲ ਪਾਰਕ ''ਚ ਚੀਤੇ ਦੀ ਹੋਈ ਮੌਤ, ਪਿਛਲੇ ਸਾਲ ਨਮੀਬੀਆ ਤੋਂ ਲਿਆਂਦੀ ਗਈ ਸੀ ''ਸਾਸ਼ਾ''

Tuesday, Mar 28, 2023 - 12:23 AM (IST)

ਕੂਨੋ ਨੈਸ਼ਨਲ ਪਾਰਕ ''ਚ ਚੀਤੇ ਦੀ ਹੋਈ ਮੌਤ, ਪਿਛਲੇ ਸਾਲ ਨਮੀਬੀਆ ਤੋਂ ਲਿਆਂਦੀ ਗਈ ਸੀ ''ਸਾਸ਼ਾ''

ਭੋਪਾਲ (ਭਾਸ਼ਾ): ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿਚ ਨਮੀਬੀਆ ਤੋਂ ਲਿਆਂਦੇ ਗਏ ਚੀਤਿਆਂ 'ਚੋਂ ਇਕ ਮਹਿਲਾ ਚੀਤਾ 'ਸਾਸ਼ਾ' ਦੀ ਗੁਰਦੇ ਦੀ ਬਿਮਾਰੀ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਇਕ ਸੀਨੀਅਰ ਜੰਗਲਾਤ ਅਧਿਕਾਰੀ ਨੇ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਮਾਮਲਾ: ਖੜਗੇ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ, ਬਣਾਈ ਅਗਲੀ ਰਣਨੀਤੀ

ਜੰਗਲਾਤ ਜੀਵਨ ਦੇ ਪੀ.ਸੀ.ਸੀ.ਐੱਫ. ਜੇ.ਐੱਸ. ਚੌਹਾਨ ਨੇ ਪੀ.ਟੀ.ਆਈ. ਭਾਸ਼ਾ ਨੂੰ ਦੱਸਿਆ,"ਚੀਤਾ 'ਸਾਸ਼ਾ' ਦੀ ਗੁਰਦੇ ਦੀ ਸਮੱਸਿਆ ਕਾਰਨ ਮੌਤ ਹੋ ਗਈ ਕਿਉਂਕਿ ਉਸ ਦਾ ਕ੍ਰਿਏਟਿਨਿਨ ਪੱਧਰ ਬਹੁਤ ਵੱਧ ਸੀ।" 'ਸਾਸ਼ਾ' ਉਨ੍ਹਾਂ 8 ਚੀਤਿਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ 17 ਸਤੰਬਰ ਨੂੰ ਨਮੀਬੀਆ ਤੋਂ ਲਿਆ ਕੇ ਕੂਨੋ ਨੈਸ਼ਨਲ ਪਾਰਕ ਵਿਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਹਿਲਾ ਚੀਤਾ ਦੀ ਸਿਹਤ ਤਕਰੀਬਨ 6 ਮਹੀਨਿਆਂ ਤੋਂ ਠੀਕ ਨਹੀਂ ਸੀ ਤੇ ਹਾਲ ਹੀ ਵਿਚ ਉਸ ਨੂੰ ਇਲਾਜ ਲਈ ਪ੍ਰਿਥਕਵਾਸ ਬਾੜੇ ਵਿਚ ਵਾਪਸ ਲਿਆਂਦਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਮੈਂਬਰਸ਼ਿਪ ਮਗਰੋਂ ਹੁਣ ਸਰਕਾਰੀ ਬੰਗਲਾ ਵੀ ਰਾਹੁਲ ਗਾਂਧੀ ਹੱਥੋਂ ਨਿਕਲਿਆ, ਨੋਟਿਸ ਜਾਰੀ

ਉਨ੍ਹਾਂ ਦੱਸਿਆ ਕਿ 'ਸਾਸ਼ਾ' ਦਾ ਕ੍ਰਿਏਟਿਨਿਨ ਪੱਧਰ 400 ਤੋਂ ਵੱਧ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅੱਗੇ ਦੇ ਬਿਓਰੇ ਦੀ ਉਡੀਕ ਹੈ। ਦੱਸ ਦੇਈਏ ਕਿ ਕ੍ਰਿਏਟਿਨਿਨ ਦਾ ਪੱਧਰ ਜ਼ਿਆਦਾ ਹੋਣਾ ਗੁਰਦੇ ਦੇ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਦਾ ਸੰਕੇਤ ਹੁੰਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News