ਲੇਹ ਦਾ ਇਹ ਸਕੂਲ ਲਾਕਡਾਊਨ ''ਚ ਬੱਚਿਆਂ ਨੂੰ ਸਿਖਾ ਰਿਹਾ ਹੈ ਕਲਾ ਤੇ ਸੰਸਕ੍ਰਿਤੀ

05/19/2020 4:49:10 PM

ਨਵੀਂ ਦਿੱਲੀ- ਆਮਿਰ ਖਾਨ ਅਭਿਨੀਤ '3 ਇਡੀਅਟਸ' ਫਿਲਮ ਤੋਂ ਪ੍ਰਸਿੱਧੀ ਹਾਸਲ ਕਰਨ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ 'ਚ ਸਥਿਤ ਸਕੂਲ ਲਾਕਡਾਊਨ ਦੌਰਾਨ ਆਪਣੇ ਵਿਦਿਆਰਥੀਆਂ ਨੂੰ ਸਥਾਨਕ ਕਲਾ ਅਤੇ ਸੰਸਕ੍ਰਿਤੀ ਦੇ ਨਾਲ ਹੀ ਜੜ੍ਹਾਂ ਵੱਲ ਜਾਣਾ ਸਿਖਾ ਰਹੇ ਹਨ। ਸਕੂਲ ਦੇ ਸਾਰੇ ਵਿਦਿਆਰਥੀਆਂ ਕੋਲ ਲੇਹ ਦੇ ਪਹਾੜੀ ਇਲਾਕਿਆਂ 'ਚ ਇੰਟਰਨੈੱਟ ਦੀ ਪਹੁੰਚ ਨਹੀਂ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਲਈ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਦਰੁਕ ਪਦਮਾ ਕਾਰਪੋ ਸਕੂਲ ਬੰਦ ਹੈ ਪਰ ਇਹ ਸਮਾਰਟ ਫੋਨ ਰਾਹੀਂ ਕੁਝ ਆਨਲਾਈਨ ਕਲਾਸਾਂ ਲੈ ਰਿਹਾ ਹੈ। ਇਸ ਦੀ ਯੋਜਨਾ ਹੈ ਕਿ ਜਦੋਂ ਸਕੂਲ ਖੁੱਲ੍ਹਣਗੇ ਅਤੇ ਨਿਯਮਿਤ ਕਲਾਸਾਂ ਲੱਗਣਗੀਆਂ ਤਾਂ ਇਹ ਪਾਠਕ੍ਰਮ ਫਿਰ ਤੋਂ ਪੜ੍ਹਾਇਆ ਜਾਵੇਗਾ, ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੀ ਪਹੁੰਚ ਇੰਟਰਨੈੱਟ ਤੱਕ ਨਹੀਂ ਹੈ।

ਸਕੂਲ ਦੀ ਪ੍ਰਿੰਸੀਪਲ ਮਿਨਗੁਰ ਆਗਮੋ ਨੇ ਕਿਹਾ,''ਅਸੀਂ ਠੀਕ ਤਰੀਕੇ ਨਾਲ ਆਨਲਾਈਨ ਕਲਾਸਾਂ ਦਾ ਸੰਚਾਲਨ ਨਹੀਂ ਕਰ ਸਕਦੇ ਹਨ ਜਿਵੇਂ ਦੇਸ਼ ਦੇ ਕਈ ਹਿੱਸਿਆਂ 'ਚ ਕੀਤਾ ਜਾ ਰਿਹਾ ਹੈ। ਸਾਡੇ ਕੁਝ ਵਿਦਿਆਰਥੀ ਪਹਾੜੀ 'ਚ ਰਹਿੰਦੇ ਹਨ, ਜਿੱਥੇ ਇੰਟਰਨੈੱਟ ਸਹੂਲਤ ਨਹੀਂ ਹੈ। ਕਈ ਵਾਰ ਫੋਨ ਦੀ ਸਹੂਲਤ ਵੀ ਨਹੀਂ ਹੁੰਦੀ ਹੈ। ਅਸੀਂ ਸਮਾਰਟਫੋਨ ਰਾਹੀਂ ਜੋ ਪੜ੍ਹਾ ਰਹੇ ਹਨ, ਉਸ ਨੂੰ ਨਿਯਮਿਤ ਜਮਾਤਾਂ 'ਚ ਫਿਰ ਤੋਂ ਪੜ੍ਹਾਉਣਗੇ। ਇਸ ਲਈ ਅਸੀਂ ਜ਼ਿਆਦਾ ਤਵੱਜੋ ਗੈਰ ਸਿੱਖਿਅਕ ਗਤੀਵਿਧੀਆਂ 'ਤੇ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ,''ਅਸੀਂ ਵਿਦਿਆਰਥੀਆਂ ਨੂੰ ਕੰਮ ਦਿੱਤਾ ਹੈ ਕਿ ਕਿਵੇਂ ਉਹ ਲਾਕਡਾਊਨ 'ਚ ਸਥਾਨਕ ਕਲਾ ਅਤੇ ਸੰਸਕ੍ਰਿਤ ਨੂੰ ਲੱਭ ਸਕਦੇ ਹਨ, ਜੋ ਆਪਣੀ ਲੋਕਪ੍ਰਿਯਤਾ ਗਵਾ ਰਹੀ ਹੈ। ਨਾਲ ਸੰਸਕ੍ਰਿਤੀ, ਖਾਣਾ, ਸਥਾਨਕ ਭਾਸ਼ਾ ਸਿੱਖਣ ਸਮੇਤ ਹੋਰ ਗਤੀਵਿਧੀਆਂ 'ਤੇ ਲੇਖ ਲਿਖਣ ਨੂੰ ਦਿੱਤਾ ਗਿਆ ਹੈ।'' ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅਜਿਹੇ ਵਿਚਾਰ ਦੇਣ ਨੂੰ ਵੀ ਕਿਹਾ ਗਿਆ ਹੈ ਕਿ ਜਿਸ ਨਾਲ ਰੋਜ਼ਾਨਾ ਦੀ ਜ਼ਿੰਦਗੀ ਸੌਖੀ ਹੋਵੇ ਅਤੇ ਜ਼ਰੂਰਤਮੰਦਾਂ 'ਚ ਮਾਸਕ ਵੰਡਣ ਨੂੰ ਵੀ ਕਿਹਾ ਹੈ। 19 ਸਾਲ ਪੁਰਾਣਾ ਸਕੂਲ ਆਮਿਰ ਖਾਨ ਅਭਿਨੀਤ '3 ਇਡੀਅਟਸ' 'ਚ ਦਿੱਖਿਆ ਸੀ। ਇਸ ਤੋਂ ਬਾਅਦ ਇਸ ਨੂੰ ਪ੍ਰਸਿੱਧੀ ਮਿਲੀ।


DIsha

Content Editor

Related News