ਲੇਹ : ਹਸਪਤਾਲ ''ਚ ਜ਼ਖਮੀ ਜਵਾਨਾਂ ਨੂੰ ਮਿਲੇ ਫੌਜ ਮੁਖੀ, ਬੋਲੇ- ਹਾਲੇ ਕੰਮ ਪੂਰਾ ਨਹੀਂ ਹੋਇਆ ਹੈ

06/23/2020 6:29:35 PM

ਨਵੀਂ ਦਿੱਲੀ- ਐੱਲ.ਏ.ਸੀ. 'ਤੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨ ਦਰਮਿਆਨ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਪਿਛਲੇ ਇਕ ਮਹੀਨੇ 'ਚ ਦੋਹਾਂ ਦੇਸ਼ਾਂ ਦੇ ਫੌਜ ਅਧਿਕਾਰੀਆਂ 'ਚ ਕਈ ਦੌਰ 'ਤੇ ਗੱਲਬਾਤ ਹੋ ਚੁਕੀ ਹੈ। ਸੋਮਵਾਰ ਨੂੰ ਦੋਹਾਂ ਦੇਸ਼ਾਂ ਦਰਮਿਆਨ ਗੱਲਬਾਤ ਹੋਈ ਅਤੇ ਇਸ ਵਿਚ ਮੰਗਲਵਾਰ ਨੂੰ ਫੌਜ ਮੁਖੀ ਐੱਮ.ਐੱਮ. ਨਰਵਾਣੇ ਲੇਹ ਪਹੁੰਚੇ। ਇੱਥੇ ਫੌਜ ਮੁਖੀ ਨੇ ਤਾਜ਼ਾ ਹਾਲਾਤ ਦਾ ਜਾਇਜ਼ਾ ਲਿਆ। ਫੌਜ ਮੁਖੀ ਐੱਮ.ਐੱਮ. ਨਰਵਾਣੇ ਨੇ ਲੇਹ 'ਚ ਫੌਜ ਦੇ ਹਸਪਤਾਲ 'ਚ ਜ਼ਖਮੀ ਜਵਾਨਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਨਾਲ ਹੀ ਫੌਜ ਮੁਖੀ ਨੇ ਕਿਹਾ ਕਿ ਤੁਸੀਂ ਵਧੀਆ ਕੰਮ ਕੀਤਾ ਪਰ ਹਾਲੇ ਕੰਮ ਪੂਰਾ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਹਸਪਤਾਲ ਦੇ ਦੌਰੇ ਤੋਂ ਬਾਅਦ ਕਾਪਰਜ਼ ਕਮਾਂਡਰ ਫੌਜ ਮੁਖੀ ਨੂੰ ਹਾਲਾਤ ਦੀ ਜਾਣਕਾਰੀ ਦੇਣਗੇ।

ਭਾਰਤ ਅਤੇ ਚੀਨ ਦੇ ਫੌਜ ਅਧਿਕਾਰੀਆਂ ਦੀਆਂ ਬੈਠਕਾਂ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਵਧੇ ਤਣਾਅ ਨੂੰ ਘੱਟ ਕਰਨ ਨੂੰ ਲੈ ਕੇ ਹੋ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜਦੋਂ ਚੀਨ ਦੇ ਕੰਟਰੋਲ ਵਾਲੇ ਹਿੱਸੇ ਮੋਲਡੋ 'ਚ ਬੈਠਕ ਹੋਈ ਤਾਂ ਭਾਰਤ ਨੇ ਚੀਨ ਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਕਿ ਉਹ 5 ਮਈ ਤੋਂ ਪਹਿਲਾਂ ਜਿਸ ਜਗ੍ਹਾ 'ਤੇ ਸੀ, ਉਸੇ ਜਗ੍ਹਾ 'ਤੇ ਵਾਪਸ ਆਉਣ। ਹੁਣ ਖਬਰ ਹੈ ਕਿ ਦੋਹਾਂ ਦੇਸ਼ਾਂ 'ਚ ਇਸ ਨੂੰ ਲੈ ਕੇ ਸਹਿਮਤੀ ਵੀ ਬਣੀ ਹੈ।

PunjabKesariਸੂਤਰਾਂ ਅਨੁਸਾਰ ਸੋਮਵਾਰ ਨੂੰ ਹੋਈ ਕੋਰ ਕਮਾਂਡਰ ਪੱਧਰ ਦੀ ਬੈਠਕ ਦੌਰਾਨ ਭਾਰਤ ਨੇ ਚੀਨ ਤੋਂ ਐੱਲ.ਏ.ਸੀ. ਤੋਂ ਫੌਜੀਆਂ ਦੀ ਵਾਪਸੀ ਲਈ ਸਮੇਂ ਸੀਮਾ ਮੰਗੀ। ਗਲਵਾਨ ਘਾਟੀ 'ਚ ਖੂਨੀ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਫੌਜ ਅਧਿਕਾਰੀਆਂ ਦਰਮਿਆਨ ਇਹ ਵੱਡੀ ਗੱਲਬਾਤ ਹੋਈ। ਇਸ ਦਾ ਮਕਸਦ ਐੱਲ.ਏ.ਸੀ. 'ਤੇ ਪਹਿਲੇ ਵਾਲੀ ਸਥਿਤੀ ਨੂੰ ਬਣਾਏ ਰੱਖਣਾ ਹੈ।

ਦੋਹਾਂ ਦੇਸ਼ਾਂ 'ਚ ਤਣਾਅ 15 ਜੂਨ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਵਧ ਗਿਆ। ਗਲਵਾਨ ਘਾਟੀ 'ਚ 15 ਜੂਨ ਦੀ ਰਾਤ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ 'ਚ ਖੂਨੀ ਸੰਘਰਸ਼ ਹੋਇਆ ਸੀ। ਇਸ 'ਚਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ ਚੀਨ ਨੇ ਅੰਕੜੇ ਵੀ ਨਹੀਂ ਜਾਰੀ ਕੀਤੇ। ਹਾਲਾਂਕਿ ਝੜਪ 'ਚ ਚੀਨ ਦੇ 43 ਫੌਜੀਆਂ ਦੇ ਹਤਾਹਤ ਹੋਣ ਦੀ ਖਬਰ ਹੈ।


DIsha

Content Editor

Related News