5 ਪੁਲਸ ਮੁਲਾਜ਼ਮ ਸਸਪੈਂਡ ! ਬੰਗਾਲ ਚੋਣਾਂ ਦੌਰਾਨ ਪੱਖਪਾਤ ਦੇ ਦੋਸ਼ਾਂ ਹੇਠ ਹੋਈ ਵੱਡੀ ਕਾਰਵਾਈ
Saturday, Apr 25, 2026 - 11:17 AM (IST)
ਕੋਲਕਾਤਾ- ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਡਾਇਮੰਡ ਹਾਰਬਰ ਪੁਲਸ ਜ਼ਿਲ੍ਹੇ ਦੇ 5 ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਕੀਤੇ ਗਏ ਪੁਲਸ ਅਧਿਕਾਰੀਆਂ 'ਚ ਏਐੱਸਪੀ (ਪੁਲਸ ਅਸਿਸਟੈਂਡ ਸੁਪਰਡੈਂਟ) ਅਤੇ ਐੱਸਡੀਪੀਓ (ਸਬ-ਡਵੀਨਜ਼ਲ ਪੁਲਸ ਅਫ਼ਸਰ) ਸ਼ਾਮਲ ਹਨ। ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ ਪਹਿਲੇ ਪੜਾਅ ਦੀਆਂ ਚੋਣਾਂ 'ਚ ਪੱਖਪਾਤ ਕੀਤਾ ਅਤੇ ਨਿਰਪੱਖਤਾ ਬਣਾਏ ਰੱਖਣ 'ਚ ਅਸਫ਼ਲ ਰਹੇ। ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਇਨ੍ਹਾਂ ਸਾਰੇ 5 ਪੁਲਸ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕੀਤੀ ਜਾਵੇ।
ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਡਾਇਮੰਡ ਹਾਰਬਰ ਦੀ ਐੱਸਪੀ ਇਸ਼ਾਨੀ ਪਾਲ ਨੂੰ ਵੀ ਸੰਵੇਦਨਸ਼ੀਲ ਚੋਣ ਸੰਬੰਧੀ ਮਾਮਲਿਆਂ 'ਚ ਅਧੀਨ ਅਧਿਕਾਰੀਆਂ ਵਿਚਾਲੇ ਅਨੁਸ਼ਾਸਨ ਅਤੇ ਨਿਰਪੱਖਤਾ ਯਕੀਨੀ ਕਰਨ 'ਚ ਅਸਫ਼ਲਤਾ ਲਈ ਚਿਤਾਵਨੀ ਜਾਰੀ ਕੀਤੀ। ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਕਾਰਵਾਈ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਸ਼ਨੀਵਾਰ ਸਵੇਰੇ 11 ਵਜੇ ਤੱਕ ਪਾਲਣਾ ਰਿਪੋਰਟ ਪੇਸ਼ ਕੀਤੀ ਜਾਵੇ। ਮੁਅੱਤਲ ਕੀਤੇ ਗਏ ਪੁਲਸ ਅਧਿਕਾਰੀਆਂ 'ਚ ਐਡੀਸ਼ਨਲ ਪੁਲਸ ਸੁਪਰਡੈਂਟ ਸੰਦੀਪ ਗਰਾਈ, ਐੱਸਡੀਪੀਓ ਸਜਲ ਮੰਡਲ, ਡਾਇਮੰਡ ਹਾਰਬਰ ਪੁਲਸ ਸਟੇਸ਼ਨ ਦੇ ਇੰਸਪੈਕਟਰ-ਇਨ-ਚਾਰਜ ਮੌਸਮ ਚੱਕਰਵਰਤੀ, ਫਲਤਾ ਪੁਲਸ ਸਟੇਸ਼ਨ ਦੇ ਇੰਸਪੈਕਟਰ-ਇਨ-ਚਾਰਜ ਅਜੇ ਬਾਗ ਅਤੇ ਉਸਥੀ ਪੁਲਸ ਸਟੇਸ਼ਨ ਦੇ ਅਫ਼ਸਰ-ਇਨ-ਚਾਰਜ ਸ਼ੁਭੇਛਾ ਬਾਗ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
