''ਗੱਦਾਰਾਂ ਨੂੰ ਗੋਲੀ ਮਾਰੋ'' ਵਾਲਾ ਬਿਆਨ ਦੇਣ ਵਾਲੇ ਭਾਜਪਾ ਨੇਤਾ ''ਤੇ ਹੋਵੇਗੀ ਕਾਨੂੰਨੀ ਕਾਰਵਾਈ: ਸਿੱਧਰਮਈਆ
Saturday, Feb 10, 2024 - 12:49 AM (IST)
ਚਿਤਰਦੁਰਗ — ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਕੇ.ਐੱਸ. ਈਸ਼ਵਰੱਪਾ ਦੇ ਉਸ ਬਿਆਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ 'ਚ ਉਨ੍ਹਾਂ ਨੇ ''ਦੋ ਗੱਦਾਰਾਂ ਡੀ.ਕੇ. ਸੁਰੇਸ਼ ਅਤੇ ਵਿਨੈ ਕੁਲਕਰਨੀ'' ਨੂੰ ਗੋਲੀ ਮਾਰਨ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਕੀ ਕੌਮੀ ਪਾਰਟੀ ਨਾਲ ਜੁੜਿਆ ਕੋਈ ਆਗੂ ਅਜਿਹੀ ਭਾਸ਼ਾ ਬੋਲ ਸਕਦਾ ਹੈ। ਈਸ਼ਵਰੱਪਾ ਨੇ ਵੀਰਵਾਰ ਨੂੰ ਦਾਵਨਗੇਰੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ, “ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਦੋ ਗੱਦਾਰਾਂ – ਡੀ.ਕੇ. ਸੁਰੇਸ਼ ਅਤੇ ਵਿਨੈ ਕੁਲਕਰਨੀ, ਜੋ ਦੱਖਣੀ ਭਾਰਤ ਨੂੰ ਇੱਕ ਵੱਖਰਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਨੂੰ ਗੋਲੀ ਮਾਰਨ ਲਈ ਇੱਕ ਕਾਨੂੰਨ ਲਿਆਉਣ ਦੀ ਅਪੀਲ ਕਰਨਾ ਚਾਹੁੰਦਾ ਹਾਂ।”
ਇਹ ਵੀ ਪੜ੍ਹੋ - ਘਰ ਦੇ ਬਾਹਰ ਖੜ੍ਹੀ ਕਾਰ 'ਚ ਅਚਾਨਕ ਲੱਗੀ ਅੱਗ, ਜ਼ਿੰਦਾ ਸੜਿਆ 3 ਸਾਲਾ ਮਾਸੂਮ
ਸੁਰੇਸ਼ ਬੇਂਗਲੁਰੂ ਦਿਹਾਤੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਅਤੇ ਵਿਨੈ ਕੁਲਕਰਨੀ ਧਾਰਵਾੜ ਤੋਂ ਵਿਧਾਇਕ ਹਨ। ਉਨ੍ਹਾਂ ਕਿਹਾ, “ਅਸੀਂ ਉਸ (ਈਸ਼ਵਰੱਪਾ) ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਰ.ਐੱਸ.ਐੱਸ. 'ਚ ਸਿਖਲਾਈ ਪ੍ਰਾਪਤ ਹੈ। ਉਹ ਕਹਿੰਦੇ ਹਨ ਡੀਕੇ ਸੁਰੇਸ਼ ਨੂੰ ਗੋਲੀ ਮਾਰ ਦਿਓ। ਕੀ ਇਹ ਕਿਸੇ ਕੌਮੀ ਪਾਰਟੀ ਨਾਲ ਜੁੜੇ ਆਗੂ ਦੀ ਭਾਸ਼ਾ ਹੈ? ਕੀ ਸਾਨੂੰ ਉਸ ਨੂੰ ਸੀਨੀਅਰ ਨੇਤਾ ਕਹਿਣਾ ਚਾਹੀਦਾ ਹੈ? ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੇ ਭਰਾ ਸੁਰੇਸ਼ ਨੇ ਹਾਲ ਹੀ ਵਿੱਚ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਜੇਕਰ ਕੇਂਦਰ ਨੇ ਦੌਲਤ ਦੀ ਵੰਡ ਵਿੱਚ 'ਬੇਇਨਸਾਫ਼ੀ' ਨੂੰ ਦੂਰ ਨਾ ਕੀਤਾ ਤਾਂ ਦੱਖਣੀ ਰਾਜ ਵੱਖਰੇ ਰਾਸ਼ਟਰ ਦੀ ਮੰਗ ਕਰਨ ਲਈ ਮਜਬੂਰ ਹੋ ਜਾਣਗੇ।
ਇਹ ਵੀ ਪੜ੍ਹੋ - ਨਵ-ਵਿਆਹੁਤਾ ਦੀ ਭੇਦਭਰੇ ਹਾਲਾਤ ਚ’ ਮੌਤ, ਲੜਕੀ ਪਰਿਵਾਰ ਨੇ ਕਤਲ ਦੇ ਲਾਏ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e